ਹਿਜ਼ਕੀਏਲ 35

ਮੈਂ ਸੇਈਰ ਪਰਬਤ ਨੂੰ ਉਜਾੜ ਬਣਾ ਦਿਆਂਗਾ ਅਤੇ ਉਸ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਸਭਨਾਂ ਨੂੰ ਕੱਟ ਦਿਆਂਗਾ।

Ezekiel 35:7 (UKJV) Thus will I make mount Seir most desolate, and cut off from it him that passes out and him that returns.

5“ ‘ਕਿਉਂਕਿ ਤੁਸੀਂ ਇੱਕ ਪੁਰਾਣੀ ਦੁਸ਼ਮਣੀ ਨੂੰ ਪਨਾਹ ਦਿੱਤੀ ਸੀ ਅਤੇ ਇਸਰਾਏਲੀਆਂ ਨੂੰ ਉਹਨਾਂ ਦੀ ਬਿਪਤਾ ਦੇ ਸਮੇਂ ਤਲਵਾਰ ਦੇ ਹਵਾਲੇ ਕਰ ਦਿੱਤਾ ਸੀ, ਜਦੋਂ ਉਹਨਾਂ ਦੀ ਸਜ਼ਾ ਆਪਣੇ ਸਿਖਰ ਤੇ ਪਹੁੰਚ ਗਈ ਸੀ,

6ਇਸ ਲਈ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, ਮੈਂ ਜਿਉਂਦਾ ਹਾਂ। ਤੁਹਾਨੂੰ ਖੂਨ-ਖਰਾਬੇ ਦੇ ਹਵਾਲੇ ਕਰ ਦੇਵੇਗਾ ਅਤੇ ਇਹ ਤੁਹਾਡਾ ਪਿੱਛਾ ਕਰੇਗਾ। ਕਿਉਂਕਿ ਤੁਸੀਂ ਖ਼ੂਨ-ਖ਼ਰਾਬੇ ਨਾਲ ਨਫ਼ਰਤ ਨਹੀਂ ਕੀਤੀ, ਇਸ ਲਈ ਖ਼ੂਨ-ਖ਼ਰਾਬਾ ਤੁਹਾਡਾ ਪਿੱਛਾ ਕਰੇਗਾ।

7ਮੈਂ ਸੇਈਰ ਪਰਬਤ ਨੂੰ ਉਜਾੜ ਬਣਾ ਦਿਆਂਗਾ ਅਤੇ ਉਸ ਤੋਂ ਆਉਣ ਵਾਲੇ ਅਤੇ ਜਾਣ ਵਾਲੇ ਸਭਨਾਂ ਨੂੰ ਕੱਟ ਦਿਆਂਗਾ।

8ਮੈਂ ਤੇਰੇ ਪਹਾੜਾਂ ਨੂੰ ਮਾਰੇ ਹੋਏ ਲੋਕਾਂ ਨਾਲ ਭਰ ਦਿਆਂਗਾ; ਜਿਹੜੇ ਤਲਵਾਰ ਨਾਲ ਮਾਰੇ ਗਏ ਹਨ, ਉਹ ਤੁਹਾਡੀਆਂ ਪਹਾੜੀਆਂ ਅਤੇ ਤੁਹਾਡੀਆਂ ਵਾਦੀਆਂ ਵਿੱਚ ਅਤੇ ਤੁਹਾਡੀਆਂ ਸਾਰੀਆਂ ਘਾਟੀਆਂ ਵਿੱਚ ਡਿੱਗਣਗੇ।

9ਮੈਂ ਤੈਨੂੰ ਸਦਾ ਲਈ ਵਿਰਾਨ ਕਰ ਦਿਆਂਗਾ; ਤੁਹਾਡੇ ਕਸਬੇ ਆਬਾਦ ਨਹੀਂ ਹੋਣਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.