ਹਿਜ਼ਕੀਏਲ 36

“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਇੱਕ ਵਾਰ ਫਿਰ ਇਸਰਾਏਲ ਦੀ ਬੇਨਤੀ ਨੂੰ ਮੰਨਾਂਗਾ ਅਤੇ ਉਹਨਾਂ ਲਈ ਇਹ ਕਰਾਂਗਾ: ਮੈਂ ਉਹਨਾਂ ਦੇ ਲੋਕਾਂ ਨੂੰ ਭੇਡਾਂ ਵਾਂਗ ਅਣਗਿਣਤ ਕਰ ਦਿਆਂਗਾ

Ezekiel 36:37 (UKJV) Thus says the Lord GOD; I will yet for this be enquired of by the house of Israel, to do it for them; I will increase them with men like a flock.

35ਉਹ ਆਖਣਗੇ, “ਇਹ ਧਰਤੀ ਜਿਹੜੀ ਉਜਾੜ ਦਿੱਤੀ ਗਈ ਸੀ ਅਦਨ ਦੇ ਬਾਗ਼ ਵਰਗੀ ਹੋ ਗਈ ਹੈ। ਉਹ ਸ਼ਹਿਰ ਜੋ ਖੰਡਰ, ਵਿਰਾਨ ਅਤੇ ਤਬਾਹ ਹੋ ਗਏ ਸਨ, ਹੁਣ ਉਹ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ।”

36ਫਿਰ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਜੋ ਬਾਕੀ ਰਹਿੰਦੀਆਂ ਹਨ, ਜਾਣ ਲੈਣਗੀਆਂ ਕਿ ਮੈਂ ਜੋ ਤਬਾਹ ਹੋ ਗਿਆ ਸੀ ਉਸ ਨੂੰ ਦੁਬਾਰਾ ਬਣਾਇਆ ਹੈ ਅਤੇ ਜੋ ਵਿਰਾਨ ਸੀ, ਉਸ ਨੂੰ ਦੁਬਾਰਾ ਬਣਾਇਆ ਹੈ। ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਇਹ ਕਰਾਂਗਾ।’

37“ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਇੱਕ ਵਾਰ ਫਿਰ ਇਸਰਾਏਲ ਦੀ ਬੇਨਤੀ ਨੂੰ ਮੰਨਾਂਗਾ ਅਤੇ ਉਹਨਾਂ ਲਈ ਇਹ ਕਰਾਂਗਾ: ਮੈਂ ਉਹਨਾਂ ਦੇ ਲੋਕਾਂ ਨੂੰ ਭੇਡਾਂ ਵਾਂਗ ਅਣਗਿਣਤ ਕਰ ਦਿਆਂਗਾ

38ਅਤੇ ਯੇਰੂਸ਼ਲੇਮ ਵਿੱਚ ਚੜ੍ਹਾਵੇ ਲਈ ਉਸਦੇ ਨਿਯੁਕਤ ਤਿਉਹਾਰਾਂ ਦੌਰਾਨ ਇੱਜੜਾਂ ਵਾਂਗ ਅਣਗਿਣਤ ਕਰ ਦਿਆਂਗਾ। ਇਸੇ ਤਰ੍ਹਾਂ ਬਰਬਾਦ ਹੋਏ ਸ਼ਹਿਰ ਲੋਕਾਂ ਦੇ ਝੁੰਡਾਂ ਨਾਲ ਭਰ ਜਾਣਗੇ। ਤਦ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.