ਹਿਜ਼ਕੀਏਲ 42

ਜਦੋਂ ਉਹ ਮੰਦਰ ਦੇ ਅੰਦਰਲੇ ਹਿੱਸੇ ਨੂੰ ਮਿਣ ਚੁੱਕਾ ਸੀ, ਤਾਂ ਉਹ ਮੈਨੂੰ ਬਾਹਰ ਪੂਰਬੀ ਦਰਵਾਜ਼ੇ ਕੋਲ ਲੈ ਗਿਆ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਮਿਣਿਆ:

Ezekiel 42:15 (UKJV) Now when he had made an end of measuring the inner house, he brought me forth toward the gate whose prospect is toward the east, and measured it round about.

13ਫਿਰ ਉਸਨੇ ਮੈਨੂੰ ਆਖਿਆ, “ਹੈਕਲ ਦੇ ਵਿਹੜੇ ਦੇ ਉੱਤਰੀ ਅਤੇ ਦੱਖਣ ਪਾਸੇ ਵਾਲੇ ਕਮਰੇ ਜਾਜਕਾਂ ਲਈ ਹਨ ਜਿੱਥੇ ਉਹ ਯਾਹਵੇਹ ਦੀ ਸੇਵਾ ਕਰਨ ਵਾਲੇ ਜਾਜਕਾਂ ਲਈ ਸਭ ਤੋਂ ਪਵਿੱਤਰ ਬਲੀਆਂ ਖਾਣਗੇ। ਉੱਥੇ ਉਹ ਸਭ ਤੋਂ ਪਵਿੱਤਰ ਬਲੀਆਂ ਅਨਾਜ ਦੀ ਭੇਟ, ਪਾਪ ਦੀ ਭੇਟ ਅਤੇ ਦੋਸ਼ ਦੀ ਭੇਟ ਚੜ੍ਹਾਉਣਗੇ ਕਿਉਂਕਿ ਇਹ ਸਥਾਨ ਪਵਿੱਤਰ ਹੈ।

14ਜਦੋਂ ਵੀ ਜਾਜਕ ਪਵਿੱਤਰ ਸਥਾਨ ਵਿੱਚ ਜਾਂਦੇ ਹਨ, ਉਹਨਾਂ ਨੂੰ ਬਾਹਰਲੇ ਵਿਹੜੇ ਵਿੱਚ ਨਹੀਂ ਜਾਣਾ ਚਾਹੀਦਾ ਜਦੋਂ ਤੱਕ ਉਹ ਆਪਣੇ ਕੱਪੜੇ ਉਤਾਰ ਕੇ ਪਵਿੱਤਰ ਸਥਾਨ ਵਿੱਚ ਨਾ ਪਾ ਦੇਣ ਕਿਉਂਕਿ ਉਹ ਕੱਪੜੇ ਪਵਿੱਤਰ ਹਨ। ਪੁਜਾਰੀਆਂ ਨੂੰ ਆਮ ਲੋਕਾਂ ਲਈ ਨਿਰਧਾਰਤ ਥਾਵਾਂ ਤੇ ਜਾਣ ਤੋਂ ਪਹਿਲਾਂ ਹੋਰ ਕੱਪੜੇ ਪਾਉਣੇ ਚਾਹੀਦੇ ਹਨ।”

15ਜਦੋਂ ਉਹ ਮੰਦਰ ਦੇ ਅੰਦਰਲੇ ਹਿੱਸੇ ਨੂੰ ਮਿਣ ਚੁੱਕਾ ਸੀ, ਤਾਂ ਉਹ ਮੈਨੂੰ ਬਾਹਰ ਪੂਰਬੀ ਦਰਵਾਜ਼ੇ ਕੋਲ ਲੈ ਗਿਆ ਅਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਨੂੰ ਮਿਣਿਆ:

16ਉਸਨੇ ਮਾਪਣ ਵਾਲੀ ਸੋਟੀ ਨਾਲ ਪੂਰਬੀ ਪਾਸੇ ਨੂੰ ਮਾਪਿਆ; ਜੋ ਕਿ ਲਗਭਗ ਪੰਜ ਸੌ ਹੱਥ ਸੀ।

17ਉਸਨੇ ਉੱਤਰੀ ਹਿੱਸੇ ਨੂੰ ਮਾਪਿਆ; ਉਹ ਵੀ ਮਾਪਣ ਵਾਲੀ ਸੋਟੀ ਵਿੱਚ ਤਕਰੀਬਨ ਢਾਈ ਪੰਜ ਸੌ ਹੱਥ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.