ਹਿਜ਼ਕੀਏਲ 42

ਕਮਰਿਆਂ ਦੇ ਸਾਹਮਣੇ ਇੱਕ ਅੰਦਰਲਾ ਰਸਤਾ ਸੀ, ਜੋ ਲਗਭਗ ਦਸ ਹੱਥ ਚੌੜਾ ਅਤੇ ਇੱਕ ਸੌ ਹੱਥ ਸੀ। ਉਹਨਾਂ ਦੇ ਦਰਵਾਜ਼ੇ ਉੱਤਰ ਵੱਲ ਸਨ।

Ezekiel 42:4 (UKJV) And before the chambers was a walk to ten cubits breadth inward, a way of one cubit; and their doors toward the north.

2ਜਿਸ ਇਮਾਰਤ ਦਾ ਦਰਵਾਜ਼ਾ ਉੱਤਰ ਵੱਲ ਸੀ, ਉਸਦੀ ਲੰਬਾਈ ਲਗਭਗ ਸੌ ਹੱਥ ਅਤੇ ਚੌੜਾਈ ਪੰਜਾਹ ਹੱਥ ਸੀ।

3ਅੰਦਰਲੇ ਵੇਹੜੇ ਦੇ ਵੀਹ ਹੱਥ ਦੇ ਫ਼ਾਸਲੇ ਦੇ ਸਾਹਮਣੇ, ਬਾਹਰਲੇ ਵੇਹੜੇ ਦੇ ਫਰਸ਼ ਦੇ ਸਾਹਮਣੇ ਕੋਠੜੀਆਂ ਦੀਆਂ ਤਿੰਨ ਛੱਤਾਂ ਇੱਕ ਦੂਜੀ ਦੇ ਸਾਹਮਣੇ ਸਨ।

4ਕਮਰਿਆਂ ਦੇ ਸਾਹਮਣੇ ਇੱਕ ਅੰਦਰਲਾ ਰਸਤਾ ਸੀ, ਜੋ ਲਗਭਗ ਦਸ ਹੱਥ ਚੌੜਾ ਅਤੇ ਇੱਕ ਸੌ ਹੱਥ ਸੀ। ਉਹਨਾਂ ਦੇ ਦਰਵਾਜ਼ੇ ਉੱਤਰ ਵੱਲ ਸਨ।

5ਉੱਪਰਲੀ ਮੰਜ਼ਿਲ ਦੇ ਕਮਰੇ ਛੋਟੇ ਸਨ, ਕਿਉਂਕਿ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਦੇ ਕਮਰਿਆਂ ਦੇ ਮੁਕਾਬਲੇ ਉੱਪਰਲੀ ਮੰਜ਼ਿਲ ਦੇ ਕਮਰਿਆਂ ਵਿੱਚ ਕੁਝ ਥਾਂ ਗੈਲਰੀਆਂ ਦੁਆਰਾ ਲਈ ਗਈ ਸੀ।

6ਕਿਉਂ ਜੋ ਉਹ ਤਿੰਨ ਮੰਜ਼ਲੀਆਂ ਸਨ, ਪਰ ਉਹਨਾਂ ਦੇ ਥੰਮ੍ਹ ਵੇਹੜੇ ਦੇ ਥੰਮ੍ਹਾਂ ਵਾਂਗੂੰ ਨਹੀਂ ਸਨ, ਇਸ ਕਰਕੇ ਉਹ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਤੋਂ ਧਰਤੀ ਉੱਤੋਂ ਤੰਗ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.