ਹਿਜ਼ਕੀਏਲ 42

ਜਿਸ ਇਮਾਰਤ ਦਾ ਦਰਵਾਜ਼ਾ ਉੱਤਰ ਵੱਲ ਸੀ, ਉਸਦੀ ਲੰਬਾਈ ਲਗਭਗ ਸੌ ਹੱਥ ਅਤੇ ਚੌੜਾਈ ਪੰਜਾਹ ਹੱਥ ਸੀ।

Ezekiel 42:2 (UKJV) Before the length of an hundred cubits was the north door, and the breadth was fifty cubits.

1ਫਿਰ ਉਹ ਆਦਮੀ ਮੈਨੂੰ ਉੱਤਰ ਵੱਲ ਬਾਹਰਲੇ ਵਿਹੜੇ ਵਿੱਚ ਲੈ ਗਿਆ ਅਤੇ ਮੈਨੂੰ ਮੰਦਰ ਦੇ ਵਿਹੜੇ ਦੇ ਸਾਮ੍ਹਣੇ ਅਤੇ ਉੱਤਰ ਵਾਲੇ ਪਾਸੇ ਦੀ ਬਾਹਰਲੀ ਕੰਧ ਦੇ ਸਾਮ੍ਹਣੇ ਕਮਰਿਆਂ ਵਿੱਚ ਲੈ ਗਿਆ।

2ਜਿਸ ਇਮਾਰਤ ਦਾ ਦਰਵਾਜ਼ਾ ਉੱਤਰ ਵੱਲ ਸੀ, ਉਸਦੀ ਲੰਬਾਈ ਲਗਭਗ ਸੌ ਹੱਥ ਅਤੇ ਚੌੜਾਈ ਪੰਜਾਹ ਹੱਥ ਸੀ।

3ਅੰਦਰਲੇ ਵੇਹੜੇ ਦੇ ਵੀਹ ਹੱਥ ਦੇ ਫ਼ਾਸਲੇ ਦੇ ਸਾਹਮਣੇ, ਬਾਹਰਲੇ ਵੇਹੜੇ ਦੇ ਫਰਸ਼ ਦੇ ਸਾਹਮਣੇ ਕੋਠੜੀਆਂ ਦੀਆਂ ਤਿੰਨ ਛੱਤਾਂ ਇੱਕ ਦੂਜੀ ਦੇ ਸਾਹਮਣੇ ਸਨ।

4ਕਮਰਿਆਂ ਦੇ ਸਾਹਮਣੇ ਇੱਕ ਅੰਦਰਲਾ ਰਸਤਾ ਸੀ, ਜੋ ਲਗਭਗ ਦਸ ਹੱਥ ਚੌੜਾ ਅਤੇ ਇੱਕ ਸੌ ਹੱਥ ਸੀ। ਉਹਨਾਂ ਦੇ ਦਰਵਾਜ਼ੇ ਉੱਤਰ ਵੱਲ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.