ਹਿਜ਼ਕੀਏਲ 42

ਉੱਪਰਲੀ ਮੰਜ਼ਿਲ ਦੇ ਕਮਰੇ ਛੋਟੇ ਸਨ, ਕਿਉਂਕਿ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਦੇ ਕਮਰਿਆਂ ਦੇ ਮੁਕਾਬਲੇ ਉੱਪਰਲੀ ਮੰਜ਼ਿਲ ਦੇ ਕਮਰਿਆਂ ਵਿੱਚ ਕੁਝ ਥਾਂ ਗੈਲਰੀਆਂ ਦੁਆਰਾ ਲਈ ਗਈ ਸੀ।

Ezekiel 42:5 (UKJV) Now the upper chambers were shorter: for the galleries were higher than these, than the lower, and than the middlemost of the building.

3ਅੰਦਰਲੇ ਵੇਹੜੇ ਦੇ ਵੀਹ ਹੱਥ ਦੇ ਫ਼ਾਸਲੇ ਦੇ ਸਾਹਮਣੇ, ਬਾਹਰਲੇ ਵੇਹੜੇ ਦੇ ਫਰਸ਼ ਦੇ ਸਾਹਮਣੇ ਕੋਠੜੀਆਂ ਦੀਆਂ ਤਿੰਨ ਛੱਤਾਂ ਇੱਕ ਦੂਜੀ ਦੇ ਸਾਹਮਣੇ ਸਨ।

4ਕਮਰਿਆਂ ਦੇ ਸਾਹਮਣੇ ਇੱਕ ਅੰਦਰਲਾ ਰਸਤਾ ਸੀ, ਜੋ ਲਗਭਗ ਦਸ ਹੱਥ ਚੌੜਾ ਅਤੇ ਇੱਕ ਸੌ ਹੱਥ ਸੀ। ਉਹਨਾਂ ਦੇ ਦਰਵਾਜ਼ੇ ਉੱਤਰ ਵੱਲ ਸਨ।

5ਉੱਪਰਲੀ ਮੰਜ਼ਿਲ ਦੇ ਕਮਰੇ ਛੋਟੇ ਸਨ, ਕਿਉਂਕਿ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਦੇ ਕਮਰਿਆਂ ਦੇ ਮੁਕਾਬਲੇ ਉੱਪਰਲੀ ਮੰਜ਼ਿਲ ਦੇ ਕਮਰਿਆਂ ਵਿੱਚ ਕੁਝ ਥਾਂ ਗੈਲਰੀਆਂ ਦੁਆਰਾ ਲਈ ਗਈ ਸੀ।

6ਕਿਉਂ ਜੋ ਉਹ ਤਿੰਨ ਮੰਜ਼ਲੀਆਂ ਸਨ, ਪਰ ਉਹਨਾਂ ਦੇ ਥੰਮ੍ਹ ਵੇਹੜੇ ਦੇ ਥੰਮ੍ਹਾਂ ਵਾਂਗੂੰ ਨਹੀਂ ਸਨ, ਇਸ ਕਰਕੇ ਉਹ ਹੇਠਲੀ ਅਤੇ ਵਿਚਕਾਰਲੀ ਮੰਜ਼ਲ ਤੋਂ ਧਰਤੀ ਉੱਤੋਂ ਤੰਗ ਸਨ।

7ਕਮਰਿਆਂ ਅਤੇ ਬਾਹਰੀ ਵਿਹੜੇ ਦੇ ਸਮਾਨਾਂਤਰ ਇੱਕ ਬਾਹਰੀ ਕੰਧ ਸੀ; ਇਹ ਕਮਰਿਆਂ ਦੇ ਸਾਹਮਣੇ ਚਹੱਤਰ ਹੱਥ ਤੱਕ ਫੈਲਿਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.