ਹਿਜ਼ਕੀਏਲ 44

“ ‘ਉਹ ਲੇਵੀ ਜਿਹੜੇ ਮੇਰੇ ਤੋਂ ਦੂਰ ਚਲੇ ਗਏ ਸਨ ਜਦੋਂ ਇਸਰਾਏਲ ਦੇ ਭਟਕ ਗਏ ਸਨ ਅਤੇ ਜਿਹੜੇ ਆਪਣੇ ਬੁੱਤਾਂ ਦੇ ਮਗਰ ਮੇਰੇ ਤੋਂ ਭਟਕ ਗਏ ਸਨ, ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ।

Ezekiel 44:10 (UKJV) And the Levites that are gone away far from me, when Israel went astray, which went astray away from me after their idols; they shall even bear their iniquity.

8ਮੇਰੀਆਂ ਪਵਿੱਤਰ ਵਸਤੂਆਂ ਦੇ ਸੰਬੰਧ ਵਿੱਚ ਆਪਣਾ ਫਰਜ਼ ਨਿਭਾਉਣ ਦੀ ਬਜਾਏ, ਤੁਸੀਂ ਦੂਜਿਆਂ ਨੂੰ ਮੇਰੇ ਪਵਿੱਤਰ ਅਸਥਾਨ ਦਾ ਰਾਖ਼ਾ ਥਾਪ ਦਿੱਤਾ।

9ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕੋਈ ਵੀ ਪਰਦੇਸੀ ਜੋ ਦਿਲ ਅਤੇ ਸਰੀਰ ਵਿੱਚ ਸੁੰਨਤ ਨਹੀਂ ਹੈ, ਮੇਰੇ ਪਵਿੱਤਰ ਅਸਥਾਨ ਵਿੱਚ ਦਾਖਲ ਨਹੀਂ ਹੋਵੇਗਾ, ਇੱਥੋਂ ਤੱਕ ਕਿ ਇਸਰਾਏਲੀਆਂ ਵਿੱਚ ਰਹਿਣ ਵਾਲੇ ਵਿਦੇਸ਼ੀ ਵੀ ਨਹੀਂ।

10“ ‘ਉਹ ਲੇਵੀ ਜਿਹੜੇ ਮੇਰੇ ਤੋਂ ਦੂਰ ਚਲੇ ਗਏ ਸਨ ਜਦੋਂ ਇਸਰਾਏਲ ਦੇ ਭਟਕ ਗਏ ਸਨ ਅਤੇ ਜਿਹੜੇ ਆਪਣੇ ਬੁੱਤਾਂ ਦੇ ਮਗਰ ਮੇਰੇ ਤੋਂ ਭਟਕ ਗਏ ਸਨ, ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ।

11ਉਹ ਮੇਰੇ ਪਵਿੱਤਰ ਅਸਥਾਨ ਵਿੱਚ ਸੇਵਾ ਕਰ ਸਕਦੇ ਹਨ, ਮੰਦਰ ਦੇ ਦਰਵਾਜ਼ਿਆਂ ਦੀ ਨਿਗਰਾਨੀ ਕਰਦੇ ਹਨ ਅਤੇ ਇਸ ਵਿੱਚ ਸੇਵਾ ਕਰਦੇ ਹਨ; ਉਹ ਲੋਕਾਂ ਲਈ ਹੋਮ ਦੀਆਂ ਭੇਟਾਂ ਅਤੇ ਬਲੀਆਂ ਨੂੰ ਵੱਢ ਸਕਦੇ ਹਨ ਅਤੇ ਲੋਕਾਂ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਹਨਾਂ ਦੀ ਸੇਵਾ ਕਰ ਸਕਦੇ ਹਨ।

12ਪਰ ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੀ ਸੇਵਾ ਕੀਤੀ ਅਤੇ ਇਸਰਾਏਲ ਦੇ ਲੋਕਾਂ ਨੂੰ ਪਾਪ ਵਿੱਚ ਪਾ ਦਿੱਤਾ, ਇਸ ਲਈ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਹੈ ਕਿ ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.