ਹਿਜ਼ਕੀਏਲ 44

ਉਹ ਮੇਰੇ ਪਵਿੱਤਰ ਅਸਥਾਨ ਵਿੱਚ ਸੇਵਾ ਕਰ ਸਕਦੇ ਹਨ, ਮੰਦਰ ਦੇ ਦਰਵਾਜ਼ਿਆਂ ਦੀ ਨਿਗਰਾਨੀ ਕਰਦੇ ਹਨ ਅਤੇ ਇਸ ਵਿੱਚ ਸੇਵਾ ਕਰਦੇ ਹਨ; ਉਹ ਲੋਕਾਂ ਲਈ ਹੋਮ ਦੀਆਂ ਭੇਟਾਂ ਅਤੇ ਬਲੀਆਂ ਨੂੰ ਵੱਢ ਸਕਦੇ ਹਨ ਅਤੇ ਲੋਕਾਂ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਹਨਾਂ ਦੀ ਸੇਵਾ ਕਰ ਸਕਦੇ ਹਨ।

Ezekiel 44:11 (UKJV) Yet they shall be ministers in my sanctuary, having charge at the gates of the house, and ministering to the house: they shall slay the burnt offering and the sacrifice for the people, and they shall stand before them to minister unto them.

9ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕੋਈ ਵੀ ਪਰਦੇਸੀ ਜੋ ਦਿਲ ਅਤੇ ਸਰੀਰ ਵਿੱਚ ਸੁੰਨਤ ਨਹੀਂ ਹੈ, ਮੇਰੇ ਪਵਿੱਤਰ ਅਸਥਾਨ ਵਿੱਚ ਦਾਖਲ ਨਹੀਂ ਹੋਵੇਗਾ, ਇੱਥੋਂ ਤੱਕ ਕਿ ਇਸਰਾਏਲੀਆਂ ਵਿੱਚ ਰਹਿਣ ਵਾਲੇ ਵਿਦੇਸ਼ੀ ਵੀ ਨਹੀਂ।

10“ ‘ਉਹ ਲੇਵੀ ਜਿਹੜੇ ਮੇਰੇ ਤੋਂ ਦੂਰ ਚਲੇ ਗਏ ਸਨ ਜਦੋਂ ਇਸਰਾਏਲ ਦੇ ਭਟਕ ਗਏ ਸਨ ਅਤੇ ਜਿਹੜੇ ਆਪਣੇ ਬੁੱਤਾਂ ਦੇ ਮਗਰ ਮੇਰੇ ਤੋਂ ਭਟਕ ਗਏ ਸਨ, ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ।

11ਉਹ ਮੇਰੇ ਪਵਿੱਤਰ ਅਸਥਾਨ ਵਿੱਚ ਸੇਵਾ ਕਰ ਸਕਦੇ ਹਨ, ਮੰਦਰ ਦੇ ਦਰਵਾਜ਼ਿਆਂ ਦੀ ਨਿਗਰਾਨੀ ਕਰਦੇ ਹਨ ਅਤੇ ਇਸ ਵਿੱਚ ਸੇਵਾ ਕਰਦੇ ਹਨ; ਉਹ ਲੋਕਾਂ ਲਈ ਹੋਮ ਦੀਆਂ ਭੇਟਾਂ ਅਤੇ ਬਲੀਆਂ ਨੂੰ ਵੱਢ ਸਕਦੇ ਹਨ ਅਤੇ ਲੋਕਾਂ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਹਨਾਂ ਦੀ ਸੇਵਾ ਕਰ ਸਕਦੇ ਹਨ।

12ਪਰ ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੀ ਸੇਵਾ ਕੀਤੀ ਅਤੇ ਇਸਰਾਏਲ ਦੇ ਲੋਕਾਂ ਨੂੰ ਪਾਪ ਵਿੱਚ ਪਾ ਦਿੱਤਾ, ਇਸ ਲਈ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਹੈ ਕਿ ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

13ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰਨ ਜਾਂ ਮੇਰੀਆਂ ਪਵਿੱਤਰ ਵਸਤਾਂ ਜਾਂ ਮੇਰੀਆਂ ਸਭ ਤੋਂ ਪਵਿੱਤਰ ਭੇਟਾਂ ਦੇ ਨੇੜੇ ਨਾ ਆਉਣ। ਉਹਨਾਂ ਨੂੰ ਆਪਣੇ ਘਿਣਾਉਣੇ ਕੰਮਾਂ ਦੀ ਸ਼ਰਮਿੰਦਗੀ ਝੱਲਣੀ ਪਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.