10“ ‘ਉਹ ਲੇਵੀ ਜਿਹੜੇ ਮੇਰੇ ਤੋਂ ਦੂਰ ਚਲੇ ਗਏ ਸਨ ਜਦੋਂ ਇਸਰਾਏਲ ਦੇ ਭਟਕ ਗਏ ਸਨ ਅਤੇ ਜਿਹੜੇ ਆਪਣੇ ਬੁੱਤਾਂ ਦੇ ਮਗਰ ਮੇਰੇ ਤੋਂ ਭਟਕ ਗਏ ਸਨ, ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ।
11ਉਹ ਮੇਰੇ ਪਵਿੱਤਰ ਅਸਥਾਨ ਵਿੱਚ ਸੇਵਾ ਕਰ ਸਕਦੇ ਹਨ, ਮੰਦਰ ਦੇ ਦਰਵਾਜ਼ਿਆਂ ਦੀ ਨਿਗਰਾਨੀ ਕਰਦੇ ਹਨ ਅਤੇ ਇਸ ਵਿੱਚ ਸੇਵਾ ਕਰਦੇ ਹਨ; ਉਹ ਲੋਕਾਂ ਲਈ ਹੋਮ ਦੀਆਂ ਭੇਟਾਂ ਅਤੇ ਬਲੀਆਂ ਨੂੰ ਵੱਢ ਸਕਦੇ ਹਨ ਅਤੇ ਲੋਕਾਂ ਦੇ ਸਾਮ੍ਹਣੇ ਖੜ੍ਹੇ ਹੋ ਕੇ ਉਹਨਾਂ ਦੀ ਸੇਵਾ ਕਰ ਸਕਦੇ ਹਨ।
12ਪਰ ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੀ ਸੇਵਾ ਕੀਤੀ ਅਤੇ ਇਸਰਾਏਲ ਦੇ ਲੋਕਾਂ ਨੂੰ ਪਾਪ ਵਿੱਚ ਪਾ ਦਿੱਤਾ, ਇਸ ਲਈ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਹੈ ਕਿ ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।
13ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰਨ ਜਾਂ ਮੇਰੀਆਂ ਪਵਿੱਤਰ ਵਸਤਾਂ ਜਾਂ ਮੇਰੀਆਂ ਸਭ ਤੋਂ ਪਵਿੱਤਰ ਭੇਟਾਂ ਦੇ ਨੇੜੇ ਨਾ ਆਉਣ। ਉਹਨਾਂ ਨੂੰ ਆਪਣੇ ਘਿਣਾਉਣੇ ਕੰਮਾਂ ਦੀ ਸ਼ਰਮਿੰਦਗੀ ਝੱਲਣੀ ਪਵੇਗੀ।
14ਅਤੇ ਮੈਂ ਉਹਨਾਂ ਨੂੰ ਮੰਦਰ ਦੀ ਰਾਖੀ ਕਰਨ ਲਈ ਉਸ ਸਾਰੇ ਕੰਮ ਲਈ ਨਿਯੁਕਤ ਕਰਾਂਗਾ ਜੋ ਉਸ ਵਿੱਚ ਕੀਤੇ ਜਾਣੇ ਹਨ।