ਹਿਜ਼ਕੀਏਲ 44

ਅਤੇ ਮੈਂ ਉਹਨਾਂ ਨੂੰ ਮੰਦਰ ਦੀ ਰਾਖੀ ਕਰਨ ਲਈ ਉਸ ਸਾਰੇ ਕੰਮ ਲਈ ਨਿਯੁਕਤ ਕਰਾਂਗਾ ਜੋ ਉਸ ਵਿੱਚ ਕੀਤੇ ਜਾਣੇ ਹਨ।

Ezekiel 44:14 (UKJV) But I will make them keepers of the charge of the house, for all the service thereof, and for all that shall be done therein.

12ਪਰ ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਮੂਰਤੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੀ ਸੇਵਾ ਕੀਤੀ ਅਤੇ ਇਸਰਾਏਲ ਦੇ ਲੋਕਾਂ ਨੂੰ ਪਾਪ ਵਿੱਚ ਪਾ ਦਿੱਤਾ, ਇਸ ਲਈ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਹੈ ਕਿ ਉਹਨਾਂ ਨੂੰ ਆਪਣੇ ਪਾਪ ਦਾ ਫਲ ਭੁਗਤਣਾ ਪਵੇਗਾ, ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ।

13ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰਨ ਜਾਂ ਮੇਰੀਆਂ ਪਵਿੱਤਰ ਵਸਤਾਂ ਜਾਂ ਮੇਰੀਆਂ ਸਭ ਤੋਂ ਪਵਿੱਤਰ ਭੇਟਾਂ ਦੇ ਨੇੜੇ ਨਾ ਆਉਣ। ਉਹਨਾਂ ਨੂੰ ਆਪਣੇ ਘਿਣਾਉਣੇ ਕੰਮਾਂ ਦੀ ਸ਼ਰਮਿੰਦਗੀ ਝੱਲਣੀ ਪਵੇਗੀ।

14ਅਤੇ ਮੈਂ ਉਹਨਾਂ ਨੂੰ ਮੰਦਰ ਦੀ ਰਾਖੀ ਕਰਨ ਲਈ ਉਸ ਸਾਰੇ ਕੰਮ ਲਈ ਨਿਯੁਕਤ ਕਰਾਂਗਾ ਜੋ ਉਸ ਵਿੱਚ ਕੀਤੇ ਜਾਣੇ ਹਨ।

15“ ‘ਪਰ ਲੇਵੀ ਜਾਜਕ, ਜੋ ਸਾਦੋਕ ਦੇ ਉੱਤਰਾਧਿਕਾਰੀ ਹਨ ਅਤੇ ਜਿਨ੍ਹਾਂ ਨੇ ਮੇਰੇ ਪਵਿੱਤਰ ਸਥਾਨ ਦੀ ਰਾਖੀ ਕੀਤੀ ਜਦੋਂ ਇਸਰਾਏਲੀ ਮੇਰੇ ਤੋਂ ਭਟਕ ਗਏ ਸਨ, ਮੇਰੇ ਅੱਗੇ ਸੇਵਾ ਕਰਨ ਲਈ ਆਉਣਗੇ; ਉਹ ਮੇਰੇ ਸਾਮ੍ਹਣੇ ਚਰਬੀ ਅਤੇ ਲਹੂ ਦੀਆਂ ਬਲੀਆਂ ਚੜ੍ਹਾਉਣ ਲਈ ਖੜ੍ਹੇ ਹੋਣਗੇ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

16ਕੇਵਲ ਉਹ ਹੀ ਮੇਰੇ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਕਰਨਗੇ; ਉਹ ਇਕੱਲੇ ਮੇਰੇ ਮੇਜ਼ ਦੇ ਨੇੜੇ ਮੇਰੇ ਅੱਗੇ ਸੇਵਾ ਕਰਨ ਲਈ ਆਉਣਗੇ ਅਤੇ ਪਹਿਰੇਦਾਰ ਵਜੋਂ ਮੇਰੀ ਸੇਵਾ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.