ਹਿਜ਼ਕੀਏਲ 44

ਕੇਵਲ ਉਹ ਹੀ ਮੇਰੇ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਕਰਨਗੇ; ਉਹ ਇਕੱਲੇ ਮੇਰੇ ਮੇਜ਼ ਦੇ ਨੇੜੇ ਮੇਰੇ ਅੱਗੇ ਸੇਵਾ ਕਰਨ ਲਈ ਆਉਣਗੇ ਅਤੇ ਪਹਿਰੇਦਾਰ ਵਜੋਂ ਮੇਰੀ ਸੇਵਾ ਕਰਨਗੇ।

Ezekiel 44:16 (UKJV) They shall enter into my sanctuary, and they shall come near to my table, to minister unto me, and they shall keep my charge.

14ਅਤੇ ਮੈਂ ਉਹਨਾਂ ਨੂੰ ਮੰਦਰ ਦੀ ਰਾਖੀ ਕਰਨ ਲਈ ਉਸ ਸਾਰੇ ਕੰਮ ਲਈ ਨਿਯੁਕਤ ਕਰਾਂਗਾ ਜੋ ਉਸ ਵਿੱਚ ਕੀਤੇ ਜਾਣੇ ਹਨ।

15“ ‘ਪਰ ਲੇਵੀ ਜਾਜਕ, ਜੋ ਸਾਦੋਕ ਦੇ ਉੱਤਰਾਧਿਕਾਰੀ ਹਨ ਅਤੇ ਜਿਨ੍ਹਾਂ ਨੇ ਮੇਰੇ ਪਵਿੱਤਰ ਸਥਾਨ ਦੀ ਰਾਖੀ ਕੀਤੀ ਜਦੋਂ ਇਸਰਾਏਲੀ ਮੇਰੇ ਤੋਂ ਭਟਕ ਗਏ ਸਨ, ਮੇਰੇ ਅੱਗੇ ਸੇਵਾ ਕਰਨ ਲਈ ਆਉਣਗੇ; ਉਹ ਮੇਰੇ ਸਾਮ੍ਹਣੇ ਚਰਬੀ ਅਤੇ ਲਹੂ ਦੀਆਂ ਬਲੀਆਂ ਚੜ੍ਹਾਉਣ ਲਈ ਖੜ੍ਹੇ ਹੋਣਗੇ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

16ਕੇਵਲ ਉਹ ਹੀ ਮੇਰੇ ਪਵਿੱਤਰ ਅਸਥਾਨ ਵਿੱਚ ਪ੍ਰਵੇਸ਼ ਕਰਨਗੇ; ਉਹ ਇਕੱਲੇ ਮੇਰੇ ਮੇਜ਼ ਦੇ ਨੇੜੇ ਮੇਰੇ ਅੱਗੇ ਸੇਵਾ ਕਰਨ ਲਈ ਆਉਣਗੇ ਅਤੇ ਪਹਿਰੇਦਾਰ ਵਜੋਂ ਮੇਰੀ ਸੇਵਾ ਕਰਨਗੇ।

17“ ‘ਜਦੋਂ ਉਹ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਵਿੱਚ ਵੜਨ, ਤਾਂ ਉਹਨਾਂ ਨੂੰ ਲਿਨਨ ਦੇ ਕੱਪੜੇ ਪਹਿਨਣੇ ਚਾਹੀਦੇ ਹਨ। ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਜਾਂ ਮੰਦਰ ਦੇ ਅੰਦਰ ਸੇਵਾ ਕਰਦੇ ਸਮੇਂ ਉਹਨਾਂ ਨੂੰ ਉੱਨੀ ਕੱਪੜੇ ਨਹੀਂ ਪਹਿਨਣੇ ਚਾਹੀਦੇ।

18ਉਹਨਾਂ ਨੂੰ ਆਪਣੇ ਸਿਰਾਂ ਤੇ ਲਿਨਨ ਦੀਆਂ ਪੱਗਾਂ ਅਤੇ ਲੱਕ ਦੇ ਦੁਆਲੇ ਸੂਤੀ ਪਜਾਮੇ ਪਹਿਨਣਗੇ। ਉਹਨਾਂ ਨੂੰ ਅਜਿਹਾ ਕੁਝ ਨਹੀਂ ਪਹਿਨਣਾ ਚਾਹੀਦਾ ਜਿਸ ਨਾਲ ਉਹਨਾਂ ਨੂੰ ਪਸੀਨਾ ਆਉਂਦਾ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.