ਏਜ਼ਰਾ 1

ਤੁਹਾਡੇ ਵਿੱਚੋਂ ਕੋਈ ਵੀ ਉਸ ਦੇ ਲੋਕਾਂ ਵਿੱਚੋਂ ਯਹੂਦਾਹ ਵਿੱਚ ਯੇਰੂਸ਼ਲੇਮ ਨੂੰ ਜਾ ਸਕਦਾ ਹੈ ਅਤੇ ਇਸਰਾਏਲ ਦੇ ਪਰਮੇਸ਼ਵਰ, ਯੇਰੂਸ਼ਲੇਮ ਵਿੱਚ, ਯਾਹਵੇਹ ਦਾ ਭਵਨ ਬਣਾ ਸਕਦਾ ਹੈ, ਅਤੇ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੋਵੇ।

Ezra 1:3 (UKJV) Who is there among you of all his people? his God be with him, and let him go up to Jerusalem, which is in Judah, and build the house of the LORD God of Israel, (he is the God,) which is in Jerusalem.

1ਫ਼ਾਰਸ ਦੇ ਰਾਜੇ ਕੋਰੇਸ਼ ਦੇ ਪਹਿਲੇ ਸਾਲ ਵਿੱਚ, ਯਾਹਵੇਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹ ਵਿੱਚੋਂ ਨਿੱਕਲਿਆ ਸੀ ਉਹ ਪੂਰਾ ਹੋਵੇ, ਯਾਹਵੇਹ ਨੇ ਫ਼ਾਰਸ ਦੇ ਦਿਲ ਨੂੰ ਉਕਸਾਇਆ ਤਾਂ ਜੋ ਉਹ ਆਪਣੇ ਰਾਜ ਵਿੱਚ ਇੱਕ ਗੱਲ ਦੀ ਘੋਸ਼ਣਾ ਕਰੇ ਅਤੇ ਇਸ ਨੂੰ ਲਿਖਤੀ ਰੂਪ ਵਿੱਚ ਵੀ ਲਿਖੇ:

2“ਇਹ ਉਹ ਹੈ ਜੋ ਫ਼ਾਰਸ ਦਾ ਰਾਜਾ ਕੋਰੇਸ਼ ਘੋਸ਼ਣਾ ਕਰ ਰਿਹਾ ਹੈ: “ ‘ਯਾਹਵੇਹ ਸਵਰਗ ਦੇ ਪਰਮੇਸ਼ਵਰ ਨੇ ਮੈਨੂੰ ਧਰਤੀ ਦੇ ਸਾਰੇ ਰਾਜਾਂ ਉੱਤੇ ਅਧਿਕਾਰ ਦਿੱਤਾ ਹੈ। ਉਸ ਨੇ ਮੈਨੂੰ ਯਹੂਦਾਹ ਵਿੱਚ ਯੇਰੂਸ਼ਲੇਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਉਣ ਲਈ ਚੁਣਿਆ ਹੈ।

3ਤੁਹਾਡੇ ਵਿੱਚੋਂ ਕੋਈ ਵੀ ਉਸ ਦੇ ਲੋਕਾਂ ਵਿੱਚੋਂ ਯਹੂਦਾਹ ਵਿੱਚ ਯੇਰੂਸ਼ਲੇਮ ਨੂੰ ਜਾ ਸਕਦਾ ਹੈ ਅਤੇ ਇਸਰਾਏਲ ਦੇ ਪਰਮੇਸ਼ਵਰ, ਯੇਰੂਸ਼ਲੇਮ ਵਿੱਚ, ਯਾਹਵੇਹ ਦਾ ਭਵਨ ਬਣਾ ਸਕਦਾ ਹੈ, ਅਤੇ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੋਵੇ।

4ਅਤੇ ਕਿਸੇ ਵੀ ਇਲਾਕੇ ਵਿੱਚ ਜਿੱਥੇ ਬਚੇ ਹੋਏ ਲੋਕ ਹੁਣ ਰਹਿ ਰਹੇ ਹੋਣ, ਲੋਕ ਉਹਨਾਂ ਨੂੰ ਚਾਂਦੀ ਅਤੇ ਸੋਨਾ, ਮਾਲ ਅਤੇ ਪਸ਼ੂ ਅਤੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਲਈ ਆਪਣੀ ਮਰਜ਼ੀ ਦੀਆਂ ਭੇਟਾਂ ਦੇਣ।’ ”

5ਤਦ ਯਹੂਦਾਹ ਤੇ ਬਿਨਯਾਮੀਨ ਦੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਤੇ ਉਹ ਸੱਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ਵਰ ਨੇ ਪਰੇਰਿਆ ਉੱਠੇ ਭਈ ਜਾ ਕੇ ਯਾਹਵੇਹ ਦਾ ਭਵਨ ਜੋ ਯੇਰੂਸ਼ਲੇਮ ਵਿੱਚ ਹੈ ਬਣਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.