ਏਜ਼ਰਾ 1

ਤਦ ਯਹੂਦਾਹ ਤੇ ਬਿਨਯਾਮੀਨ ਦੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਤੇ ਉਹ ਸੱਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ਵਰ ਨੇ ਪਰੇਰਿਆ ਉੱਠੇ ਭਈ ਜਾ ਕੇ ਯਾਹਵੇਹ ਦਾ ਭਵਨ ਜੋ ਯੇਰੂਸ਼ਲੇਮ ਵਿੱਚ ਹੈ ਬਣਾਉਣ।

Ezra 1:5 (UKJV) Then rose up the chief of the fathers of Judah and Benjamin, and the priests, and the Levites, with all them whose spirit God had raised, to go up to build the house of the LORD which is in Jerusalem.

3ਤੁਹਾਡੇ ਵਿੱਚੋਂ ਕੋਈ ਵੀ ਉਸ ਦੇ ਲੋਕਾਂ ਵਿੱਚੋਂ ਯਹੂਦਾਹ ਵਿੱਚ ਯੇਰੂਸ਼ਲੇਮ ਨੂੰ ਜਾ ਸਕਦਾ ਹੈ ਅਤੇ ਇਸਰਾਏਲ ਦੇ ਪਰਮੇਸ਼ਵਰ, ਯੇਰੂਸ਼ਲੇਮ ਵਿੱਚ, ਯਾਹਵੇਹ ਦਾ ਭਵਨ ਬਣਾ ਸਕਦਾ ਹੈ, ਅਤੇ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੋਵੇ।

4ਅਤੇ ਕਿਸੇ ਵੀ ਇਲਾਕੇ ਵਿੱਚ ਜਿੱਥੇ ਬਚੇ ਹੋਏ ਲੋਕ ਹੁਣ ਰਹਿ ਰਹੇ ਹੋਣ, ਲੋਕ ਉਹਨਾਂ ਨੂੰ ਚਾਂਦੀ ਅਤੇ ਸੋਨਾ, ਮਾਲ ਅਤੇ ਪਸ਼ੂ ਅਤੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਲਈ ਆਪਣੀ ਮਰਜ਼ੀ ਦੀਆਂ ਭੇਟਾਂ ਦੇਣ।’ ”

5ਤਦ ਯਹੂਦਾਹ ਤੇ ਬਿਨਯਾਮੀਨ ਦੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਤੇ ਉਹ ਸੱਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ਵਰ ਨੇ ਪਰੇਰਿਆ ਉੱਠੇ ਭਈ ਜਾ ਕੇ ਯਾਹਵੇਹ ਦਾ ਭਵਨ ਜੋ ਯੇਰੂਸ਼ਲੇਮ ਵਿੱਚ ਹੈ ਬਣਾਉਣ।

6ਉਹਨਾਂ ਦੇ ਸਾਰੇ ਗੁਆਂਢੀਆਂ ਨੇ ਉਹਨਾਂ ਨੂੰ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ, ਪਸ਼ੂਆਂ ਅਤੇ ਕੀਮਤੀ ਸੁਗਾਤਾਂ ਦੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਨੂੰ ਸਾਰੀਆਂ ਖੁਸ਼ੀ ਦੀਆਂ ਭੇਟਾਂ ਵੀ ਦਿੱਤੀਆਂ।

7ਇਸ ਤੋਂ ਇਲਾਵਾ, ਰਾਜਾ ਕੋਰੇਸ਼ ਨੇ ਯਾਹਵੇਹ ਦੇ ਭਵਨ ਦੀਆਂ ਵਸਤੂਆਂ ਨੂੰ ਬਾਹਰ ਲਿਆਂਦਾ ਸੀ, ਜਿਨ੍ਹਾਂ ਨੂੰ ਨਬੂਕਦਨੇਜ਼ਰ ਨੇ ਯੇਰੂਸ਼ਲੇਮ ਤੋਂ ਚੁੱਕ ਕੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.