ਏਜ਼ਰਾ 1

ਇਸ ਤੋਂ ਇਲਾਵਾ, ਰਾਜਾ ਕੋਰੇਸ਼ ਨੇ ਯਾਹਵੇਹ ਦੇ ਭਵਨ ਦੀਆਂ ਵਸਤੂਆਂ ਨੂੰ ਬਾਹਰ ਲਿਆਂਦਾ ਸੀ, ਜਿਨ੍ਹਾਂ ਨੂੰ ਨਬੂਕਦਨੇਜ਼ਰ ਨੇ ਯੇਰੂਸ਼ਲੇਮ ਤੋਂ ਚੁੱਕ ਕੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਸੀ।

Ezra 1:7 (UKJV) Also Cyrus the king brought forth the vessels of the house of the LORD, which Nebuchadnezzar had brought forth out of Jerusalem, and had put them in the house of his gods;

5ਤਦ ਯਹੂਦਾਹ ਤੇ ਬਿਨਯਾਮੀਨ ਦੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਤੇ ਉਹ ਸੱਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ਵਰ ਨੇ ਪਰੇਰਿਆ ਉੱਠੇ ਭਈ ਜਾ ਕੇ ਯਾਹਵੇਹ ਦਾ ਭਵਨ ਜੋ ਯੇਰੂਸ਼ਲੇਮ ਵਿੱਚ ਹੈ ਬਣਾਉਣ।

6ਉਹਨਾਂ ਦੇ ਸਾਰੇ ਗੁਆਂਢੀਆਂ ਨੇ ਉਹਨਾਂ ਨੂੰ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ, ਪਸ਼ੂਆਂ ਅਤੇ ਕੀਮਤੀ ਸੁਗਾਤਾਂ ਦੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਨੂੰ ਸਾਰੀਆਂ ਖੁਸ਼ੀ ਦੀਆਂ ਭੇਟਾਂ ਵੀ ਦਿੱਤੀਆਂ।

7ਇਸ ਤੋਂ ਇਲਾਵਾ, ਰਾਜਾ ਕੋਰੇਸ਼ ਨੇ ਯਾਹਵੇਹ ਦੇ ਭਵਨ ਦੀਆਂ ਵਸਤੂਆਂ ਨੂੰ ਬਾਹਰ ਲਿਆਂਦਾ ਸੀ, ਜਿਨ੍ਹਾਂ ਨੂੰ ਨਬੂਕਦਨੇਜ਼ਰ ਨੇ ਯੇਰੂਸ਼ਲੇਮ ਤੋਂ ਚੁੱਕ ਕੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਸੀ।

8ਫ਼ਾਰਸ ਦੇ ਰਾਜੇ ਕੋਰੇਸ਼ ਨੇ ਉਹਨਾਂ ਨੂੰ ਮਿਥਰੇਦਥ ਖਜ਼ਾਨਚੀ ਦੁਆਰਾ ਲਿਆਇਆ ਅਤੇ ਉਹਨਾਂ ਨੂੰ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਕੋਲ ਗਿਣਿਆ।

9ਉਨ੍ਹਾਂ ਦੀ ਗਿਣਤੀ ਇਹ ਸੀ: ਸੋਨੇ ਦੇ 30 ਥਾਲ, ਚਾਂਦੀ ਦੇ 1,000 ਥਾਲ, ਅਤੇ 29 ਛੁਰੀਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.