ਏਜ਼ਰਾ 1

ਉਨ੍ਹਾਂ ਦੀ ਗਿਣਤੀ ਇਹ ਸੀ: ਸੋਨੇ ਦੇ 30 ਥਾਲ, ਚਾਂਦੀ ਦੇ 1,000 ਥਾਲ, ਅਤੇ 29 ਛੁਰੀਆਂ,

Ezra 1:9 (UKJV) And this is the number of them: thirty chargers of gold, a thousand chargers of silver, nine and twenty knives,

7ਇਸ ਤੋਂ ਇਲਾਵਾ, ਰਾਜਾ ਕੋਰੇਸ਼ ਨੇ ਯਾਹਵੇਹ ਦੇ ਭਵਨ ਦੀਆਂ ਵਸਤੂਆਂ ਨੂੰ ਬਾਹਰ ਲਿਆਂਦਾ ਸੀ, ਜਿਨ੍ਹਾਂ ਨੂੰ ਨਬੂਕਦਨੇਜ਼ਰ ਨੇ ਯੇਰੂਸ਼ਲੇਮ ਤੋਂ ਚੁੱਕ ਕੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਸੀ।

8ਫ਼ਾਰਸ ਦੇ ਰਾਜੇ ਕੋਰੇਸ਼ ਨੇ ਉਹਨਾਂ ਨੂੰ ਮਿਥਰੇਦਥ ਖਜ਼ਾਨਚੀ ਦੁਆਰਾ ਲਿਆਇਆ ਅਤੇ ਉਹਨਾਂ ਨੂੰ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਕੋਲ ਗਿਣਿਆ।

9ਉਨ੍ਹਾਂ ਦੀ ਗਿਣਤੀ ਇਹ ਸੀ: ਸੋਨੇ ਦੇ 30 ਥਾਲ, ਚਾਂਦੀ ਦੇ 1,000 ਥਾਲ, ਅਤੇ 29 ਛੁਰੀਆਂ,

10ਸੋਨੇ ਦੇ 30 ਕਟੋਰਦਾਨ, ਚਾਂਦੀ ਦੇ ਇੱਕੋ ਜਿਹੇ 410 ਕੌਲੇ, ਅਤੇ ਦੂਜੇ 1,000 ਭਾਂਡੇ।

11ਕੁੱਲ ਮਿਲਾ ਕੇ ਸੋਨੇ ਅਤੇ ਚਾਂਦੀ ਦੀਆਂ 5,400 ਵਸਤੂਆਂ ਸਨ। ਜਦੋਂ ਉਹ ਬਾਬੇਲ ਤੋਂ ਯੇਰੂਸ਼ਲੇਮ ਨੂੰ ਆਏ ਤਾਂ ਸ਼ੇਸ਼ਬੱਸਰ ਇਨ੍ਹਾਂ ਸਾਰਿਆਂ ਨੂੰ ਗ਼ੁਲਾਮਾਂ ਦੇ ਨਾਲ ਲਿਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.