ਏਜ਼ਰਾ 1

ਫ਼ਾਰਸ ਦੇ ਰਾਜੇ ਕੋਰੇਸ਼ ਨੇ ਉਹਨਾਂ ਨੂੰ ਮਿਥਰੇਦਥ ਖਜ਼ਾਨਚੀ ਦੁਆਰਾ ਲਿਆਇਆ ਅਤੇ ਉਹਨਾਂ ਨੂੰ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਕੋਲ ਗਿਣਿਆ।

Ezra 1:8 (UKJV) Even those did Cyrus king of Persia bring forth by the hand of Mithredath the treasurer, and numbered them unto Sheshbazzar, the prince of Judah.

6ਉਹਨਾਂ ਦੇ ਸਾਰੇ ਗੁਆਂਢੀਆਂ ਨੇ ਉਹਨਾਂ ਨੂੰ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ, ਪਸ਼ੂਆਂ ਅਤੇ ਕੀਮਤੀ ਸੁਗਾਤਾਂ ਦੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਨੂੰ ਸਾਰੀਆਂ ਖੁਸ਼ੀ ਦੀਆਂ ਭੇਟਾਂ ਵੀ ਦਿੱਤੀਆਂ।

7ਇਸ ਤੋਂ ਇਲਾਵਾ, ਰਾਜਾ ਕੋਰੇਸ਼ ਨੇ ਯਾਹਵੇਹ ਦੇ ਭਵਨ ਦੀਆਂ ਵਸਤੂਆਂ ਨੂੰ ਬਾਹਰ ਲਿਆਂਦਾ ਸੀ, ਜਿਨ੍ਹਾਂ ਨੂੰ ਨਬੂਕਦਨੇਜ਼ਰ ਨੇ ਯੇਰੂਸ਼ਲੇਮ ਤੋਂ ਚੁੱਕ ਕੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਸੀ।

8ਫ਼ਾਰਸ ਦੇ ਰਾਜੇ ਕੋਰੇਸ਼ ਨੇ ਉਹਨਾਂ ਨੂੰ ਮਿਥਰੇਦਥ ਖਜ਼ਾਨਚੀ ਦੁਆਰਾ ਲਿਆਇਆ ਅਤੇ ਉਹਨਾਂ ਨੂੰ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਕੋਲ ਗਿਣਿਆ।

9ਉਨ੍ਹਾਂ ਦੀ ਗਿਣਤੀ ਇਹ ਸੀ: ਸੋਨੇ ਦੇ 30 ਥਾਲ, ਚਾਂਦੀ ਦੇ 1,000 ਥਾਲ, ਅਤੇ 29 ਛੁਰੀਆਂ,

10ਸੋਨੇ ਦੇ 30 ਕਟੋਰਦਾਨ, ਚਾਂਦੀ ਦੇ ਇੱਕੋ ਜਿਹੇ 410 ਕੌਲੇ, ਅਤੇ ਦੂਜੇ 1,000 ਭਾਂਡੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.