ਏਜ਼ਰਾ 10

ਹੁਣ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਇੱਕ ਨੇਮ ਬੰਨ੍ਹੀਏ ਜੋ ਇਨ੍ਹਾਂ ਸਾਰੀਆਂ ਔਰਤਾਂ ਅਤੇ ਉਹਨਾਂ ਦੇ ਬਾਲਕਾਂ ਨੂੰ ਮੇਰੇ ਸੁਆਮੀ ਦੀ ਅਤੇ ਸਾਡੇ ਪਰਮੇਸ਼ਵਰ ਦੇ ਹੁਕਮਾਂ ਤੋਂ ਡਰਨ ਵਾਲਿਆਂ ਦੀ ਸਲਾਹ ਦੇ ਅਨੁਸਾਰ ਵਿਦਾ ਕਰੀਏ। ਇਹ ਕੰਮ ਬਿਵਸਥਾ ਅਨੁਸਾਰ ਕੀਤਾ ਜਾਵੇ।

Ezra 10:3 (UKJV) Now therefore let us make a covenant with our God to put away all the wives, and such as are born of them, according to the counsel of my lord, and of those that tremble at the commandment of our God; and let it be done according to the law.

1ਜਦ ਅਜ਼ਰਾ ਨੇ ਪਰਮੇਸ਼ਵਰ ਦੇ ਭਵਨ ਦੇ ਅੱਗੇ ਡਿੱਗ ਕੇ ਪ੍ਰਾਰਥਨਾ ਕੀਤੀ ਅਤੇ ਰੋ-ਰੋ ਕੇ ਪਾਪਾਂ ਦਾ ਇਕਰਾਰ ਕੀਤਾ ਤਾਂ ਇਸਰਾਏਲ ਵਿੱਚੋਂ ਪੁਰਖਾਂ, ਇਸਤਰੀਆਂ ਅਤੇ ਬੱਚਿਆਂ ਦੀ ਇੱਕ ਬਹੁਤ ਵੱਡੀ ਸਭਾ ਉਸ ਦੇ ਕੋਲ ਇਕੱਠੀ ਹੋ ਗਈ ਅਤੇ ਲੋਕ ਫੁੱਟ-ਫੁੱਟ ਕੇ ਰੋਂਦੇ ਸਨ।

2ਤਦ ਏਲਾਮ ਦੀ ਵੰਸ਼ ਵਿੱਚੋਂ ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਆਖਿਆ, “ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਵਿੱਚੋਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾ ਕੇ ਆਪਣੇ ਪਰਮੇਸ਼ਵਰ ਨਾਲ ਬੇਵਫ਼ਾ ਹੋਏ ਹਾਂ। ਪਰ ਇਸ ਦੇ ਬਾਵਜੂਦ, ਇਸਰਾਏਲ ਲਈ ਅਜੇ ਵੀ ਉਮੀਦ ਹੈ।

3ਹੁਣ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਇੱਕ ਨੇਮ ਬੰਨ੍ਹੀਏ ਜੋ ਇਨ੍ਹਾਂ ਸਾਰੀਆਂ ਔਰਤਾਂ ਅਤੇ ਉਹਨਾਂ ਦੇ ਬਾਲਕਾਂ ਨੂੰ ਮੇਰੇ ਸੁਆਮੀ ਦੀ ਅਤੇ ਸਾਡੇ ਪਰਮੇਸ਼ਵਰ ਦੇ ਹੁਕਮਾਂ ਤੋਂ ਡਰਨ ਵਾਲਿਆਂ ਦੀ ਸਲਾਹ ਦੇ ਅਨੁਸਾਰ ਵਿਦਾ ਕਰੀਏ। ਇਹ ਕੰਮ ਬਿਵਸਥਾ ਅਨੁਸਾਰ ਕੀਤਾ ਜਾਵੇ।

4ਉੱਠ, ਇਹ ਮਾਮਲਾ ਤੁਹਾਡੇ ਹੱਥ ਵਿੱਚ ਹੈ। ਅਸੀਂ ਤੁਹਾਡਾ ਸਮਰਥਨ ਕਰਾਂਗੇ, ਇਸ ਲਈ ਹੌਂਸਲਾ ਰੱਖੋ ਅਤੇ ਅਜਿਹਾ ਕਰੋ।”

5ਤਾਂ ਅਜ਼ਰਾ ਨੇ ਉੱਠ ਕੇ ਪ੍ਰਧਾਨ ਜਾਜਕਾਂ, ਲੇਵੀਆਂ ਅਤੇ ਸਾਰੇ ਇਸਰਾਏਲ ਨੂੰ ਉਹੀ ਕਰਨ ਦੀ ਸਹੁੰ ਚੁਕਾਈ ਜੋ ਉਸ ਨੇ ਕਿਹਾ ਸੀ ਅਤੇ ਉਹਨਾਂ ਨੇ ਸਹੁੰ ਚੁੱਕੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.