ਏਜ਼ਰਾ 4

ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਇਹ ਸੁਣਿਆ ਕਿ ਗ਼ੁਲਾਮੀ ਤੋਂ ਛੁੱਟ ਕੇ ਆਏ ਹੋਏ ਲੋਕ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਲਈ ਭਵਨ ਬਣਾ ਰਹੇ ਹਨ,

Ezra 4:1 (UKJV) Now when the adversaries of Judah and Benjamin heard that the children of the captivity built the temple unto the LORD God of Israel;

1ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਇਹ ਸੁਣਿਆ ਕਿ ਗ਼ੁਲਾਮੀ ਤੋਂ ਛੁੱਟ ਕੇ ਆਏ ਹੋਏ ਲੋਕ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਲਈ ਭਵਨ ਬਣਾ ਰਹੇ ਹਨ,

2ਤਾਂ ਉਹ ਜ਼ਰੁੱਬਾਬੇਲ ਅਤੇ ਪਰਿਵਾਰਾਂ ਦੇ ਮੁਖੀਆਂ ਦੇ ਕੋਲ ਆ ਕੇ ਕਹਿਣ ਲੱਗੇ, “ਆਓ ਅਸੀਂ ਤੁਹਾਡੀ ਉਸਾਰੀ ਵਿੱਚ ਮਦਦ ਕਰੀਏ ਕਿਉਂਕਿ, ਤੁਹਾਡੇ ਵਾਂਗ, ਅਸੀਂ ਤੁਹਾਡੇ ਪਰਮੇਸ਼ਵਰ ਨੂੰ ਭਾਲਦੇ ਹਾਂ ਅਤੇ ਅੱਸ਼ੂਰ ਦੇ ਰਾਜੇ ਏਸਰਹਦੋਨ ਦੇ ਸਮੇਂ ਤੋਂ, ਜੋ ਸਾਨੂੰ ਇੱਥੇ ਲਿਆਇਆ ਹੈ, ਉਸ ਲਈ ਬਲੀਦਾਨ ਕਰਦੇ ਆ ਰਹੇ ਹਾਂ।”

3ਪਰ ਜ਼ਰੁੱਬਾਬੇਲ, ਯੇਸ਼ੂਆ ਅਤੇ ਇਸਰਾਏਲ ਦੇ ਘਰਾਣਿਆਂ ਦੇ ਬਾਕੀ ਮੁਖੀਆਂ ਨੇ ਉਨ੍ਹਾਂ ਨੂੰ ਕਿਹਾ, “ਸਾਡੇ ਪਰਮੇਸ਼ਵਰ ਲਈ ਭਵਨ ਬਣਾਉਣ ਵਿੱਚ ਤੁਹਾਡਾ ਸਾਡੇ ਨਾਲ ਕੋਈ ਹਿੱਸਾ ਨਹੀਂ ਹੈ। ਅਸੀਂ ਇਕੱਲੇ ਇਸ ਨੂੰ ਇਸਰਾਏਲ ਦੇ ਪਰਮੇਸ਼ਵਰ ਲਈ ਭਵਨ ਬਣਾਵਾਂਗੇ, ਜਿਵੇਂ ਫ਼ਾਰਸ ਦੇ ਰਾਜਾ ਕੋਰੇਸ਼ ਨੇ ਸਾਨੂੰ ਆਗਿਆ ਦਿੱਤੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.