1ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਇਹ ਸੁਣਿਆ ਕਿ ਗ਼ੁਲਾਮੀ ਤੋਂ ਛੁੱਟ ਕੇ ਆਏ ਹੋਏ ਲੋਕ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਲਈ ਭਵਨ ਬਣਾ ਰਹੇ ਹਨ,
2ਤਾਂ ਉਹ ਜ਼ਰੁੱਬਾਬੇਲ ਅਤੇ ਪਰਿਵਾਰਾਂ ਦੇ ਮੁਖੀਆਂ ਦੇ ਕੋਲ ਆ ਕੇ ਕਹਿਣ ਲੱਗੇ, “ਆਓ ਅਸੀਂ ਤੁਹਾਡੀ ਉਸਾਰੀ ਵਿੱਚ ਮਦਦ ਕਰੀਏ ਕਿਉਂਕਿ, ਤੁਹਾਡੇ ਵਾਂਗ, ਅਸੀਂ ਤੁਹਾਡੇ ਪਰਮੇਸ਼ਵਰ ਨੂੰ ਭਾਲਦੇ ਹਾਂ ਅਤੇ ਅੱਸ਼ੂਰ ਦੇ ਰਾਜੇ ਏਸਰਹਦੋਨ ਦੇ ਸਮੇਂ ਤੋਂ, ਜੋ ਸਾਨੂੰ ਇੱਥੇ ਲਿਆਇਆ ਹੈ, ਉਸ ਲਈ ਬਲੀਦਾਨ ਕਰਦੇ ਆ ਰਹੇ ਹਾਂ।”
3ਪਰ ਜ਼ਰੁੱਬਾਬੇਲ, ਯੇਸ਼ੂਆ ਅਤੇ ਇਸਰਾਏਲ ਦੇ ਘਰਾਣਿਆਂ ਦੇ ਬਾਕੀ ਮੁਖੀਆਂ ਨੇ ਉਨ੍ਹਾਂ ਨੂੰ ਕਿਹਾ, “ਸਾਡੇ ਪਰਮੇਸ਼ਵਰ ਲਈ ਭਵਨ ਬਣਾਉਣ ਵਿੱਚ ਤੁਹਾਡਾ ਸਾਡੇ ਨਾਲ ਕੋਈ ਹਿੱਸਾ ਨਹੀਂ ਹੈ। ਅਸੀਂ ਇਕੱਲੇ ਇਸ ਨੂੰ ਇਸਰਾਏਲ ਦੇ ਪਰਮੇਸ਼ਵਰ ਲਈ ਭਵਨ ਬਣਾਵਾਂਗੇ, ਜਿਵੇਂ ਫ਼ਾਰਸ ਦੇ ਰਾਜਾ ਕੋਰੇਸ਼ ਨੇ ਸਾਨੂੰ ਆਗਿਆ ਦਿੱਤੀ ਹੈ।”
4ਤਦ ਉਹਨਾਂ ਦੇ ਆਲੇ-ਦੁਆਲੇ ਦੇ ਲੋਕ ਯਹੂਦਾਹ ਦੇ ਲੋਕਾਂ ਨੂੰ ਨਿਰਾਸ਼ ਕਰਨ ਅਤੇ ਉਹਨਾਂ ਨੂੰ ਉਸਾਰੀ ਕਰਨ ਤੋਂ ਡਰਾਉਣ ਲਈ ਚਲੇ ਗਏ