ਏਜ਼ਰਾ 5

“ਇਸ ਲਈ ਇਸ ਸ਼ੇਸ਼ਬੱਸਰ ਨੇ ਆ ਕੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਦੀ ਨੀਂਹ ਰੱਖੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਬਣ ਰਿਹਾ ਹੈ ਪਰ ਅਜੇ ਪੂਰਾ ਨਹੀਂ ਹੋਇਆ।”

Ezra 5:16 (UKJV) Then came the same Sheshbazzar, and laid the foundation of the house of God which is in Jerusalem: and since that time even until now has it been in building, and yet it is not finished.

14ਪਰਮੇਸ਼ਵਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡਿਆਂ ਨੂੰ ਵੀ ਜਿਨ੍ਹਾਂ ਨੂੰ ਨਬੂਕਦਨੱਸਰ ਯੇਰੂਸ਼ਲੇਮ ਦੇ ਮੰਦਰ ਵਿੱਚੋਂ ਕੱਢ ਕੇ ਬਾਬੇਲ ਦੇ ਮੰਦਰ ਵਿੱਚ ਲੈ ਗਿਆ ਸੀ, ਕੋਰਸ਼ ਰਾਜਾ ਨੇ ਬਾਬੇਲ ਦੇ ਮੰਦਰ ਵਿੱਚੋਂ ਕਢਵਾਇਆ ਅਤੇ ਉਨ੍ਹਾਂ ਨੂੰ ਸ਼ੇਸ਼ਬੱਸਰ ਨਾਮਕ ਇੱਕ ਪੁਰਖ ਨੂੰ ਜਿਸ ਨੂੰ ਉਸ ਨੇ ਹਾਕਮ ਬਣਾਇਆ ਸੀ, ਸੌਂਪ ਦਿੱਤਾ,

15ਅਤੇ ਉਸ ਨੇ ਉਸ ਨੂੰ ਆਖਿਆ, ‘ਇਹ ਚੀਜ਼ਾਂ ਲੈ ਜਾ ਅਤੇ ਯੇਰੂਸ਼ਲੇਮ ਦੇ ਮੰਦਰ ਵਿੱਚ ਰੱਖ ਅਤੇ ਪਰਮੇਸ਼ਵਰ ਦੇ ਘਰ ਨੂੰ ਉਸ ਦੇ ਸਥਾਨ ਉੱਤੇ ਦੁਬਾਰਾ ਬਣਾਉ।’

16“ਇਸ ਲਈ ਇਸ ਸ਼ੇਸ਼ਬੱਸਰ ਨੇ ਆ ਕੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਦੀ ਨੀਂਹ ਰੱਖੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਬਣ ਰਿਹਾ ਹੈ ਪਰ ਅਜੇ ਪੂਰਾ ਨਹੀਂ ਹੋਇਆ।”

17ਹੁਣ ਜੇ ਰਾਜਾ ਨੂੰ ਚੰਗਾ ਲੱਗੇ, ਤਾਂ ਬਾਬੇਲ ਦੇ ਸ਼ਾਹੀ ਪੁਰਾਲੇਖਾਂ ਵਿੱਚ ਖੋਜ ਕੀਤੀ ਜਾਵੇ ਕਿ ਕੀ ਅਸਲ ਵਿੱਚ ਰਾਜਾ ਕੋਰਸ਼ ਨੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਇਸ ਭਵਨ ਨੂੰ ਦੁਬਾਰਾ ਬਣਾਉਣ ਦਾ ਹੁਕਮ ਜਾਰੀ ਕੀਤਾ ਸੀ? ਫ਼ੇਰ ਪਾਤਸ਼ਾਹ ਸਾਨੂੰ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਭੇਜ ਦੇਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.