14ਇਸ ਲਈ ਯਹੂਦੀਆਂ ਦੇ ਬਜ਼ੁਰਗ ਹੱਜਈ ਨਬੀ ਅਤੇ ਇੱਦੋ ਦੇ ਉੱਤਰਾਧਿਕਾਰੀ ਜ਼ਕਰਯਾਹ ਦੇ ਪ੍ਰਚਾਰ ਅਧੀਨ ਉਸਾਰੀ ਅਤੇ ਤਰੱਕੀ ਕਰਦੇ ਰਹੇ। ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਹੁਕਮ ਅਤੇ ਫ਼ਾਰਸ ਦੇ ਰਾਜਿਆਂ ਕੋਰਸ਼, ਦਾਰਾ ਅਤੇ ਅਰਤਹਸ਼ਸ਼ਤਾ ਦੇ ਫ਼ਰਮਾਨਾਂ ਅਨੁਸਾਰ ਹੈਕਲ ਦਾ ਨਿਰਮਾਣ ਪੂਰਾ ਕੀਤਾ।
15ਹੈਕਲ ਅਦਾਰ ਦੇ ਮਹੀਨੇ ਦੇ ਤੀਜੇ ਦਿਨ, ਰਾਜਾ ਦਾਰਾ ਦੇ ਰਾਜ ਦੇ ਛੇਵੇਂ ਸਾਲ ਵਿੱਚ ਪੂਰਾ ਹੋਇਆ ਸੀ।
16ਤਦ ਇਸਰਾਏਲ ਦੇ ਲੋਕਾਂ ਨੇ ਅਰਥਾਤ ਜਾਜਕਾਂ, ਲੇਵੀਆਂ ਅਤੇ ਬਾਕੀ ਗ਼ੁਲਾਮਾਂ ਨੇ ਪਰਮੇਸ਼ਵਰ ਦੇ ਭਵਨ ਦੇ ਸਮਰਪਣ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ।
17ਪਰਮੇਸ਼ਵਰ ਦੇ ਇਸ ਭਵਨ ਦੇ ਸਮਰਪਣ ਲਈ ਉਹਨਾਂ ਨੇ ਸੌ ਬਲਦ, ਦੋ ਸੌ ਭੇਡੂ, ਚਾਰ ਸੌ ਲੇਲੇ ਅਤੇ ਸਾਰੇ ਇਸਰਾਏਲ ਲਈ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ, ਇਸਰਾਏਲ ਦੇ ਹਰੇਕ ਗੋਤ ਲਈ ਇੱਕ-ਇੱਕ ਬਲਦ ਚੜ੍ਹਾਇਆ।
18ਅਤੇ ਉਹਨਾਂ ਨੇ ਮੋਸ਼ੇਹ ਦੀ ਪੋਥੀ ਵਿੱਚ ਲਿਖੇ ਅਨੁਸਾਰ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਸੇਵਾ ਲਈ ਜਾਜਕਾਂ ਨੂੰ ਆਪਣੇ ਦਲਾਂ ਵਿੱਚ ਅਤੇ ਲੇਵੀਆਂ ਨੂੰ ਉਹਨਾਂ ਦੇ ਦਲਾਂ ਵਿੱਚ ਠਹਿਰਾਇਆ।