ਏਜ਼ਰਾ 6

ਪਰਮੇਸ਼ਵਰ ਦੇ ਇਸ ਭਵਨ ਦੇ ਸਮਰਪਣ ਲਈ ਉਹਨਾਂ ਨੇ ਸੌ ਬਲਦ, ਦੋ ਸੌ ਭੇਡੂ, ਚਾਰ ਸੌ ਲੇਲੇ ਅਤੇ ਸਾਰੇ ਇਸਰਾਏਲ ਲਈ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ, ਇਸਰਾਏਲ ਦੇ ਹਰੇਕ ਗੋਤ ਲਈ ਇੱਕ-ਇੱਕ ਬਲਦ ਚੜ੍ਹਾਇਆ।

Ezra 6:17 (UKJV) And offered at the dedication of this house of God an hundred bullocks, two hundred rams, four hundred lambs; and for a sin offering for all Israel, twelve he goats, according to the number of the tribes of Israel.

15ਹੈਕਲ ਅਦਾਰ ਦੇ ਮਹੀਨੇ ਦੇ ਤੀਜੇ ਦਿਨ, ਰਾਜਾ ਦਾਰਾ ਦੇ ਰਾਜ ਦੇ ਛੇਵੇਂ ਸਾਲ ਵਿੱਚ ਪੂਰਾ ਹੋਇਆ ਸੀ।

16ਤਦ ਇਸਰਾਏਲ ਦੇ ਲੋਕਾਂ ਨੇ ਅਰਥਾਤ ਜਾਜਕਾਂ, ਲੇਵੀਆਂ ਅਤੇ ਬਾਕੀ ਗ਼ੁਲਾਮਾਂ ਨੇ ਪਰਮੇਸ਼ਵਰ ਦੇ ਭਵਨ ਦੇ ਸਮਰਪਣ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ।

17ਪਰਮੇਸ਼ਵਰ ਦੇ ਇਸ ਭਵਨ ਦੇ ਸਮਰਪਣ ਲਈ ਉਹਨਾਂ ਨੇ ਸੌ ਬਲਦ, ਦੋ ਸੌ ਭੇਡੂ, ਚਾਰ ਸੌ ਲੇਲੇ ਅਤੇ ਸਾਰੇ ਇਸਰਾਏਲ ਲਈ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ, ਇਸਰਾਏਲ ਦੇ ਹਰੇਕ ਗੋਤ ਲਈ ਇੱਕ-ਇੱਕ ਬਲਦ ਚੜ੍ਹਾਇਆ।

18ਅਤੇ ਉਹਨਾਂ ਨੇ ਮੋਸ਼ੇਹ ਦੀ ਪੋਥੀ ਵਿੱਚ ਲਿਖੇ ਅਨੁਸਾਰ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੀ ਸੇਵਾ ਲਈ ਜਾਜਕਾਂ ਨੂੰ ਆਪਣੇ ਦਲਾਂ ਵਿੱਚ ਅਤੇ ਲੇਵੀਆਂ ਨੂੰ ਉਹਨਾਂ ਦੇ ਦਲਾਂ ਵਿੱਚ ਠਹਿਰਾਇਆ।

19ਪਹਿਲੇ ਮਹੀਨੇ ਦੇ ਚੌਦਵੇਂ ਦਿਨ, ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਲੋਕਾਂ ਨੇ ਪਸਾਹ ਦਾ ਤਿਉਹਾਰ ਮਨਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.