ਏਜ਼ਰਾ 6

ਇਸ ਲਈ ਯਹੂਦੀਆਂ ਦੇ ਬਜ਼ੁਰਗ ਹੱਜਈ ਨਬੀ ਅਤੇ ਇੱਦੋ ਦੇ ਉੱਤਰਾਧਿਕਾਰੀ ਜ਼ਕਰਯਾਹ ਦੇ ਪ੍ਰਚਾਰ ਅਧੀਨ ਉਸਾਰੀ ਅਤੇ ਤਰੱਕੀ ਕਰਦੇ ਰਹੇ। ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਹੁਕਮ ਅਤੇ ਫ਼ਾਰਸ ਦੇ ਰਾਜਿਆਂ ਕੋਰਸ਼, ਦਾਰਾ ਅਤੇ ਅਰਤਹਸ਼ਸ਼ਤਾ ਦੇ ਫ਼ਰਮਾਨਾਂ ਅਨੁਸਾਰ ਹੈਕਲ ਦਾ ਨਿਰਮਾਣ ਪੂਰਾ ਕੀਤਾ।

Ezra 6:14 (UKJV) And the elders of the Jews built, and they prospered through the prophesying of Haggai the prophet and Zechariah the son of Iddo. And they built, and finished it, according to the commandment of the God of Israel, and according to the commandment of Cyrus, and Darius, and Artaxerxes king of Persia.

12ਪਰਮੇਸ਼ਵਰ, ਜਿਸ ਨੇ ਆਪਣਾ ਨਾਮ ਉੱਥੇ ਵਸਾਇਆ ਹੈ, ਕਿਸੇ ਵੀ ਰਾਜੇ ਜਾਂ ਲੋਕਾਂ ਨੂੰ ਜੋ ਇਸ ਫ਼ਰਮਾਨ ਨੂੰ ਬਦਲਣ ਲਈ ਜਾਂ ਯੇਰੂਸ਼ਲੇਮ ਵਿੱਚ ਇਸ ਭਵਨ ਨੂੰ ਨਸ਼ਟ ਕਰਨ ਲਈ ਹੱਥ ਉਠਾਉਂਦਾ ਹੈ, ਉਖਾੜ ਸੁੱਟੇ। ਮੈਂ ਦਾਰਾ ਨੇ ਇਹ ਹੁਕਮ ਦਿੱਤਾ ਹੈ ਕਿ ਇਸ ਨੂੰ ਲਗਨ ਨਾਲ ਪੂਰਾ ਕੀਤਾ ਜਾਵੇ।

13ਤਦ ਦਰਿਆ ਪਾਰ ਦੇ ਹਾਕਮ ਤਤਨਈ ਤੇ ਸਥਰ-ਬੋਜ਼ਨਈ ਅਤੇ ਉਨ੍ਹਾਂ ਦੇ ਸਾਥੀਆਂ ਨੇ ਦਾਰਾ ਰਾਜਾ ਦੀ ਭੇਜੀ ਹੋਈ ਆਗਿਆ ਅਨੁਸਾਰ ਫੁਰਤੀ ਨਾਲ ਕੰਮ ਕੀਤਾ।

14ਇਸ ਲਈ ਯਹੂਦੀਆਂ ਦੇ ਬਜ਼ੁਰਗ ਹੱਜਈ ਨਬੀ ਅਤੇ ਇੱਦੋ ਦੇ ਉੱਤਰਾਧਿਕਾਰੀ ਜ਼ਕਰਯਾਹ ਦੇ ਪ੍ਰਚਾਰ ਅਧੀਨ ਉਸਾਰੀ ਅਤੇ ਤਰੱਕੀ ਕਰਦੇ ਰਹੇ। ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਹੁਕਮ ਅਤੇ ਫ਼ਾਰਸ ਦੇ ਰਾਜਿਆਂ ਕੋਰਸ਼, ਦਾਰਾ ਅਤੇ ਅਰਤਹਸ਼ਸ਼ਤਾ ਦੇ ਫ਼ਰਮਾਨਾਂ ਅਨੁਸਾਰ ਹੈਕਲ ਦਾ ਨਿਰਮਾਣ ਪੂਰਾ ਕੀਤਾ।

15ਹੈਕਲ ਅਦਾਰ ਦੇ ਮਹੀਨੇ ਦੇ ਤੀਜੇ ਦਿਨ, ਰਾਜਾ ਦਾਰਾ ਦੇ ਰਾਜ ਦੇ ਛੇਵੇਂ ਸਾਲ ਵਿੱਚ ਪੂਰਾ ਹੋਇਆ ਸੀ।

16ਤਦ ਇਸਰਾਏਲ ਦੇ ਲੋਕਾਂ ਨੇ ਅਰਥਾਤ ਜਾਜਕਾਂ, ਲੇਵੀਆਂ ਅਤੇ ਬਾਕੀ ਗ਼ੁਲਾਮਾਂ ਨੇ ਪਰਮੇਸ਼ਵਰ ਦੇ ਭਵਨ ਦੇ ਸਮਰਪਣ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.