10ਕਿਉਂਕਿ ਅਜ਼ਰਾ ਨੇ ਆਪਣੇ ਆਪ ਨੂੰ ਯਾਹਵੇਹ ਦੀ ਬਿਵਸਥਾ ਦਾ ਖੋਜ ਕਰਨ ਅਤੇ ਇਸ ਦੀ ਪਾਲਣਾ ਕਰਨ ਅਤੇ ਇਸਰਾਏਲ ਵਿੱਚ ਇਸ ਦੇ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਸਿਖਾਉਣ ਲਈ ਸਮਰਪਿਤ ਕੀਤਾ ਸੀ।
11ਇਹ ਉਸ ਚਿੱਠੀ ਦੀ ਇੱਕ ਨਕਲ ਹੈ ਜੋ ਰਾਜਾ ਅਰਤਹਸ਼ਸ਼ਤਾ ਨੇ ਅਜ਼ਰਾ ਜਾਜਕ ਨੂੰ ਦਿੱਤੀ ਸੀ, ਜੋ ਬਿਵਸਥਾ ਦਾ ਉਪਦੇਸ਼ਕ ਸੀ, ਇੱਕ ਆਦਮੀ ਸੀ ਜੋ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਬਾਰੇ ਸਿੱਖਦਾ ਸੀ। ਇਸਰਾਏਲ ਲਈ:
12ਅਰਤਹਸ਼ਸ਼ਤਾ, ਰਾਜਿਆਂ ਦੇ ਰਾਜਾ ਵੱਲੋਂ, ਅਜ਼ਰਾ ਜਾਜਕ ਨੂੰ, ਸਵਰਗ ਦੇ ਪਰਮੇਸ਼ਵਰ ਦੀ ਬਿਵਸਥਾ ਦੇ ਸਿੱਖਿਅਕ ਨੂੰ: ਨਮਸਕਾਰ।
13ਹੁਣ ਮੈਂ ਹੁਕਮ ਦਿੰਦਾ ਹਾਂ ਕਿ ਮੇਰੇ ਰਾਜ ਵਿੱਚ ਇਸਰਾਏਲੀਆਂ ਵਿੱਚੋਂ ਕੋਈ ਵੀ ਜਾਜਕ ਅਤੇ ਲੇਵੀਆਂ ਸਮੇਤ, ਜੋ ਤੁਹਾਡੇ ਨਾਲ ਯੇਰੂਸ਼ਲੇਮ ਨੂੰ ਜਾਣ ਦੀ ਇੱਛਾ ਰੱਖਦਾ ਹੈ, ਉਹ ਤੇਰੇ ਨਾਲ ਜਾਣ।
14ਤੁਹਾਨੂੰ ਰਾਜੇ ਅਤੇ ਉਸ ਦੇ ਸੱਤ ਸਲਾਹਕਾਰਾਂ ਨੇ ਤੁਹਾਡੇ ਪਰਮੇਸ਼ਵਰ ਦੀ ਬਿਵਸਥਾ ਬਾਰੇ ਜੋ ਤੁਹਾਡੇ ਹੱਥ ਵਿੱਚ ਹੈ, ਯਹੂਦਾਹ ਅਤੇ ਯੇਰੂਸ਼ਲੇਮ ਬਾਰੇ ਪੁੱਛਣ ਲਈ ਭੇਜਿਆ ਹੈ।