12ਅਰਤਹਸ਼ਸ਼ਤਾ, ਰਾਜਿਆਂ ਦੇ ਰਾਜਾ ਵੱਲੋਂ, ਅਜ਼ਰਾ ਜਾਜਕ ਨੂੰ, ਸਵਰਗ ਦੇ ਪਰਮੇਸ਼ਵਰ ਦੀ ਬਿਵਸਥਾ ਦੇ ਸਿੱਖਿਅਕ ਨੂੰ: ਨਮਸਕਾਰ।
13ਹੁਣ ਮੈਂ ਹੁਕਮ ਦਿੰਦਾ ਹਾਂ ਕਿ ਮੇਰੇ ਰਾਜ ਵਿੱਚ ਇਸਰਾਏਲੀਆਂ ਵਿੱਚੋਂ ਕੋਈ ਵੀ ਜਾਜਕ ਅਤੇ ਲੇਵੀਆਂ ਸਮੇਤ, ਜੋ ਤੁਹਾਡੇ ਨਾਲ ਯੇਰੂਸ਼ਲੇਮ ਨੂੰ ਜਾਣ ਦੀ ਇੱਛਾ ਰੱਖਦਾ ਹੈ, ਉਹ ਤੇਰੇ ਨਾਲ ਜਾਣ।
14ਤੁਹਾਨੂੰ ਰਾਜੇ ਅਤੇ ਉਸ ਦੇ ਸੱਤ ਸਲਾਹਕਾਰਾਂ ਨੇ ਤੁਹਾਡੇ ਪਰਮੇਸ਼ਵਰ ਦੀ ਬਿਵਸਥਾ ਬਾਰੇ ਜੋ ਤੁਹਾਡੇ ਹੱਥ ਵਿੱਚ ਹੈ, ਯਹੂਦਾਹ ਅਤੇ ਯੇਰੂਸ਼ਲੇਮ ਬਾਰੇ ਪੁੱਛਣ ਲਈ ਭੇਜਿਆ ਹੈ।
15ਇਸ ਤੋਂ ਇਲਾਵਾ, ਤੁਸੀਂ ਉਹ ਚਾਂਦੀ ਅਤੇ ਸੋਨਾ ਆਪਣੇ ਨਾਲ ਲੈ ਜਾਓ ਜੋ ਰਾਜੇ ਅਤੇ ਉਸ ਦੇ ਸਲਾਹਕਾਰਾਂ ਨੇ ਇਸਰਾਏਲ ਦੇ ਪਰਮੇਸ਼ਵਰ ਨੂੰ ਦਿੱਤੀ ਹੈ, ਜਿਸ ਦਾ ਨਿਵਾਸ ਯੇਰੂਸ਼ਲੇਮ ਵਿੱਚ ਹੈ,
16ਨਾਲੇ ਜਿੰਨਾਂ ਚਾਂਦੀ ਤੇ ਸੋਨਾ ਬਾਬੇਲ ਦੇ ਸਾਰੇ ਸੂਬੇ ਵਿੱਚੋਂ ਤੈਨੂੰ ਮਿਲੇਗਾ, ਅਤੇ ਖੁਸ਼ੀ ਦੀ ਭੇਟ ਜੋ ਲੋਕ ਤੇ ਜਾਜਕ ਆਪਣੇ ਪਰਮੇਸ਼ਵਰ ਦੇ ਭਵਨ ਲਈ ਜੋ ਯੇਰੂਸ਼ਲੇਮ ਵਿੱਚ ਹੈ, ਮਨ ਤੋਂ ਦੇਣ ਉਸ ਨੂੰ ਲੈ ਜਾਵੇਂ।