ਏਜ਼ਰਾ 7

ਇਹ ਉਸ ਚਿੱਠੀ ਦੀ ਇੱਕ ਨਕਲ ਹੈ ਜੋ ਰਾਜਾ ਅਰਤਹਸ਼ਸ਼ਤਾ ਨੇ ਅਜ਼ਰਾ ਜਾਜਕ ਨੂੰ ਦਿੱਤੀ ਸੀ, ਜੋ ਬਿਵਸਥਾ ਦਾ ਉਪਦੇਸ਼ਕ ਸੀ, ਇੱਕ ਆਦਮੀ ਸੀ ਜੋ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਬਾਰੇ ਸਿੱਖਦਾ ਸੀ। ਇਸਰਾਏਲ ਲਈ:

Ezra 7:11 (UKJV) Now this is the copy of the letter that the king Artaxerxes gave unto Ezra the priest, the scribe, even a scribe of the words of the commandments of the LORD, and of his statutes to Israel.

9ਉਸ ਨੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬੇਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਯੇਰੂਸ਼ਲੇਮ ਵਿੱਚ ਪਹੁੰਚਿਆ ਕਿਉਂ ਜੋ ਉਸ ਦੇ ਪਰਮੇਸ਼ਵਰ ਦਾ ਕਿਰਪਾ ਦਾ ਹੱਥ ਉਸ ਉੱਤੇ ਸੀ।

10ਕਿਉਂਕਿ ਅਜ਼ਰਾ ਨੇ ਆਪਣੇ ਆਪ ਨੂੰ ਯਾਹਵੇਹ ਦੀ ਬਿਵਸਥਾ ਦਾ ਖੋਜ ਕਰਨ ਅਤੇ ਇਸ ਦੀ ਪਾਲਣਾ ਕਰਨ ਅਤੇ ਇਸਰਾਏਲ ਵਿੱਚ ਇਸ ਦੇ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਸਿਖਾਉਣ ਲਈ ਸਮਰਪਿਤ ਕੀਤਾ ਸੀ।

11ਇਹ ਉਸ ਚਿੱਠੀ ਦੀ ਇੱਕ ਨਕਲ ਹੈ ਜੋ ਰਾਜਾ ਅਰਤਹਸ਼ਸ਼ਤਾ ਨੇ ਅਜ਼ਰਾ ਜਾਜਕ ਨੂੰ ਦਿੱਤੀ ਸੀ, ਜੋ ਬਿਵਸਥਾ ਦਾ ਉਪਦੇਸ਼ਕ ਸੀ, ਇੱਕ ਆਦਮੀ ਸੀ ਜੋ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਬਾਰੇ ਸਿੱਖਦਾ ਸੀ। ਇਸਰਾਏਲ ਲਈ:

12ਅਰਤਹਸ਼ਸ਼ਤਾ, ਰਾਜਿਆਂ ਦੇ ਰਾਜਾ ਵੱਲੋਂ, ਅਜ਼ਰਾ ਜਾਜਕ ਨੂੰ, ਸਵਰਗ ਦੇ ਪਰਮੇਸ਼ਵਰ ਦੀ ਬਿਵਸਥਾ ਦੇ ਸਿੱਖਿਅਕ ਨੂੰ: ਨਮਸਕਾਰ।

13ਹੁਣ ਮੈਂ ਹੁਕਮ ਦਿੰਦਾ ਹਾਂ ਕਿ ਮੇਰੇ ਰਾਜ ਵਿੱਚ ਇਸਰਾਏਲੀਆਂ ਵਿੱਚੋਂ ਕੋਈ ਵੀ ਜਾਜਕ ਅਤੇ ਲੇਵੀਆਂ ਸਮੇਤ, ਜੋ ਤੁਹਾਡੇ ਨਾਲ ਯੇਰੂਸ਼ਲੇਮ ਨੂੰ ਜਾਣ ਦੀ ਇੱਛਾ ਰੱਖਦਾ ਹੈ, ਉਹ ਤੇਰੇ ਨਾਲ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.