ਏਜ਼ਰਾ 7

ਉਸ ਨੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬੇਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਯੇਰੂਸ਼ਲੇਮ ਵਿੱਚ ਪਹੁੰਚਿਆ ਕਿਉਂ ਜੋ ਉਸ ਦੇ ਪਰਮੇਸ਼ਵਰ ਦਾ ਕਿਰਪਾ ਦਾ ਹੱਥ ਉਸ ਉੱਤੇ ਸੀ।

Ezra 7:9 (UKJV) For upon the first day of the first month began he to go up from Babylon, and on the first day of the fifth month came he to Jerusalem, according to the good hand of his God upon him.

7ਰਾਜਾ ਅਰਤਹਸ਼ਸ਼ਤਾ ਦੇ ਸੱਤਵੇਂ ਸਾਲ ਵਿੱਚ ਕੁਝ ਇਸਰਾਏਲੀ ਲੋਕ ਜਿਨ੍ਹਾਂ ਵਿੱਚ ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ ਵੀ ਸਨ, ਯੇਰੂਸ਼ਲੇਮ ਵਿੱਚ ਵਾਪਸ ਆਏ।

8ਰਾਜਾ ਦੇ ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਵਿੱਚ ਅਜ਼ਰਾ ਯੇਰੂਸ਼ਲੇਮ ਵਿੱਚ ਆਇਆ।

9ਉਸ ਨੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬੇਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਯੇਰੂਸ਼ਲੇਮ ਵਿੱਚ ਪਹੁੰਚਿਆ ਕਿਉਂ ਜੋ ਉਸ ਦੇ ਪਰਮੇਸ਼ਵਰ ਦਾ ਕਿਰਪਾ ਦਾ ਹੱਥ ਉਸ ਉੱਤੇ ਸੀ।

10ਕਿਉਂਕਿ ਅਜ਼ਰਾ ਨੇ ਆਪਣੇ ਆਪ ਨੂੰ ਯਾਹਵੇਹ ਦੀ ਬਿਵਸਥਾ ਦਾ ਖੋਜ ਕਰਨ ਅਤੇ ਇਸ ਦੀ ਪਾਲਣਾ ਕਰਨ ਅਤੇ ਇਸਰਾਏਲ ਵਿੱਚ ਇਸ ਦੇ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਸਿਖਾਉਣ ਲਈ ਸਮਰਪਿਤ ਕੀਤਾ ਸੀ।

11ਇਹ ਉਸ ਚਿੱਠੀ ਦੀ ਇੱਕ ਨਕਲ ਹੈ ਜੋ ਰਾਜਾ ਅਰਤਹਸ਼ਸ਼ਤਾ ਨੇ ਅਜ਼ਰਾ ਜਾਜਕ ਨੂੰ ਦਿੱਤੀ ਸੀ, ਜੋ ਬਿਵਸਥਾ ਦਾ ਉਪਦੇਸ਼ਕ ਸੀ, ਇੱਕ ਆਦਮੀ ਸੀ ਜੋ ਯਾਹਵੇਹ ਦੇ ਹੁਕਮਾਂ ਅਤੇ ਫ਼ਰਮਾਨਾਂ ਬਾਰੇ ਸਿੱਖਦਾ ਸੀ। ਇਸਰਾਏਲ ਲਈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.