6ਇਹ ਅਜ਼ਰਾ ਬਾਬੇਲ ਤੋਂ ਆਇਆ ਸੀ। ਉਹ ਮੋਸ਼ੇਹ ਦੀ ਬਿਵਸਥਾ ਦਾ ਜੋ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੇ ਦਿੱਤਾ ਸੀ, ਬਹੁਤ ਨਿਪੁੰਨ ਸ਼ਾਸਤਰੀ ਸੀ। ਰਾਜੇ ਨੇ ਉਸ ਨੂੰ ਉਹ ਸਭ ਕੁਝ ਦਿੱਤਾ ਜੋ ਉਸ ਨੇ ਮੰਗਿਆ ਸੀ, ਕਿਉਂਕਿ ਯਾਹਵੇਹ ਉਸ ਦੇ ਪਰਮੇਸ਼ਵਰ ਦਾ ਹੱਥ ਉਸ ਉੱਤੇ ਸੀ।
7ਰਾਜਾ ਅਰਤਹਸ਼ਸ਼ਤਾ ਦੇ ਸੱਤਵੇਂ ਸਾਲ ਵਿੱਚ ਕੁਝ ਇਸਰਾਏਲੀ ਲੋਕ ਜਿਨ੍ਹਾਂ ਵਿੱਚ ਜਾਜਕ, ਲੇਵੀ, ਸੰਗੀਤਕਾਰ, ਦਰਬਾਨ ਅਤੇ ਭਵਨ ਦੇ ਸੇਵਕ ਵੀ ਸਨ, ਯੇਰੂਸ਼ਲੇਮ ਵਿੱਚ ਵਾਪਸ ਆਏ।
8ਰਾਜਾ ਦੇ ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਵਿੱਚ ਅਜ਼ਰਾ ਯੇਰੂਸ਼ਲੇਮ ਵਿੱਚ ਆਇਆ।
9ਉਸ ਨੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਬਾਬੇਲ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਯੇਰੂਸ਼ਲੇਮ ਵਿੱਚ ਪਹੁੰਚਿਆ ਕਿਉਂ ਜੋ ਉਸ ਦੇ ਪਰਮੇਸ਼ਵਰ ਦਾ ਕਿਰਪਾ ਦਾ ਹੱਥ ਉਸ ਉੱਤੇ ਸੀ।
10ਕਿਉਂਕਿ ਅਜ਼ਰਾ ਨੇ ਆਪਣੇ ਆਪ ਨੂੰ ਯਾਹਵੇਹ ਦੀ ਬਿਵਸਥਾ ਦਾ ਖੋਜ ਕਰਨ ਅਤੇ ਇਸ ਦੀ ਪਾਲਣਾ ਕਰਨ ਅਤੇ ਇਸਰਾਏਲ ਵਿੱਚ ਇਸ ਦੇ ਫ਼ਰਮਾਨਾਂ ਅਤੇ ਕਾਨੂੰਨਾਂ ਨੂੰ ਸਿਖਾਉਣ ਲਈ ਸਮਰਪਿਤ ਕੀਤਾ ਸੀ।