2ਸ਼ੱਲੂਮ ਦਾ ਪੁੱਤਰ, ਸਾਦੋਕ ਅਹੀਟੂਬ ਦਾ ਪੁੱਤਰ,
3ਅਮਰਯਾਹ ਦਾ ਪੁੱਤਰ, ਅਜ਼ਰਯਾਹ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ,
4ਜ਼ਰਹਯਾਹ ਦਾ ਪੁੱਤਰ, ਉਜ਼ੀ ਦਾ ਪੁੱਤਰ, ਬੁੱਕੀ ਦਾ ਪੁੱਤਰ,
5ਅਬੀਸ਼ੂਆ ਦਾ ਪੁੱਤਰ। ਫੀਨਹਾਸ ਦਾ ਪੁੱਤਰ, ਅਲਆਜ਼ਾਰ ਦਾ ਪੁੱਤਰ, ਹਾਰੋਨ ਮੁੱਖ ਜਾਜਕ ਦਾ ਪੁੱਤਰ,
6ਇਹ ਅਜ਼ਰਾ ਬਾਬੇਲ ਤੋਂ ਆਇਆ ਸੀ। ਉਹ ਮੋਸ਼ੇਹ ਦੀ ਬਿਵਸਥਾ ਦਾ ਜੋ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੇ ਦਿੱਤਾ ਸੀ, ਬਹੁਤ ਨਿਪੁੰਨ ਸ਼ਾਸਤਰੀ ਸੀ। ਰਾਜੇ ਨੇ ਉਸ ਨੂੰ ਉਹ ਸਭ ਕੁਝ ਦਿੱਤਾ ਜੋ ਉਸ ਨੇ ਮੰਗਿਆ ਸੀ, ਕਿਉਂਕਿ ਯਾਹਵੇਹ ਉਸ ਦੇ ਪਰਮੇਸ਼ਵਰ ਦਾ ਹੱਥ ਉਸ ਉੱਤੇ ਸੀ।