20ਉਹ ਭਵਨ ਦੇ 220 ਸੇਵਕਾਂ ਨੂੰ ਵੀ ਲਿਆਏ, ਇੱਕ ਸੰਸਥਾ ਜਿਸ ਨੂੰ ਦਾਵੀਦ ਅਤੇ ਅਧਿਕਾਰੀਆਂ ਨੇ ਲੇਵੀਆਂ ਦੀ ਸਹਾਇਤਾ ਲਈ ਸਥਾਪਿਤ ਕੀਤਾ ਸੀ। ਸਾਰਿਆਂ ਦੇ ਨਾਮ ਦਰਜ ਕੀਤੇ ਗਏ ਸਨ।
21ਉੱਥੇ ਅਹਵਾ ਨਹਿਰ ਦੇ ਕੱਢੇ ਉੱਤੇ, ਮੈਂ ਵਰਤ ਰੱਖਣ ਦਾ ਐਲਾਨ ਕੀਤਾ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਨਿਮਰ ਹੋ ਕੇ ਉਸ ਤੋਂ ਸਾਡੇ ਅਤੇ ਸਾਡੇ ਬੱਚਿਆਂ ਲਈ, ਸਾਡੀਆਂ ਸਾਰੀਆਂ ਚੀਜ਼ਾਂ ਸਮੇਤ ਇੱਕ ਸੁਰੱਖਿਅਤ ਯਾਤਰਾ ਲਈ ਬੇਨਤੀ ਕਰੀਏ।
22ਮੈਂ ਰਾਜੇ ਤੋਂ ਸਿਪਾਹੀਆਂ ਅਤੇ ਘੋੜਸਵਾਰਾਂ ਦੀ ਮੰਗ ਕਰਦਿਆਂ ਸ਼ਰਮਿੰਦਾ ਸਾਂ ਜੋ ਰਾਹ ਵਿੱਚ ਦੁਸ਼ਮਣਾਂ ਤੋਂ ਸਾਡੀ ਸੁਰੱਖਿਆ ਕਰੇ ਕਿਉਂ ਜੋ ਅਸੀਂ ਰਾਜੇ ਨੂੰ ਕਿਹਾ ਸੀ, “ਸਾਡੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹਰ ਉਸ ਉੱਤੇ ਹੈ ਜੋ ਉਸ ਵੱਲ ਵੇਖਦਾ ਹੈ, ਪਰ ਉਸ ਦਾ ਬਹੁਤ ਕ੍ਰੋਧ ਉਹਨਾਂ ਸਾਰਿਆਂ ਦੇ ਵਿਰੁੱਧ ਹੈ ਜੋ ਉਸਨੂੰ ਤਿਆਗ ਦਿੰਦੇ ਹਨ।”
23ਇਸ ਲਈ ਅਸੀਂ ਵਰਤ ਰੱਖਿਆ ਅਤੇ ਇਸ ਬਾਰੇ ਆਪਣੇ ਪਰਮੇਸ਼ਵਰ ਨੂੰ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਪ੍ਰਾਰਥਨਾ ਸੁਣੀ।
24ਤਦ ਮੈਂ ਪ੍ਰਧਾਨ ਜਾਜਕਾਂ ਵਿੱਚੋਂ ਬਾਰਾਂ ਨੂੰ, ਅਰਥਾਤ ਸ਼ੇਰੇਬਯਾਹ, ਹਸ਼ਬਯਾਹ ਅਤੇ ਉਹਨਾਂ ਦੇ ਦਸ ਭਰਾਵਾਂ ਨੂੰ ਵੱਖਰਾ ਕੀਤਾ,