24ਤਦ ਮੈਂ ਪ੍ਰਧਾਨ ਜਾਜਕਾਂ ਵਿੱਚੋਂ ਬਾਰਾਂ ਨੂੰ, ਅਰਥਾਤ ਸ਼ੇਰੇਬਯਾਹ, ਹਸ਼ਬਯਾਹ ਅਤੇ ਉਹਨਾਂ ਦੇ ਦਸ ਭਰਾਵਾਂ ਨੂੰ ਵੱਖਰਾ ਕੀਤਾ,
25ਅਤੇ ਉਨ੍ਹਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਜੋ ਪਰਮੇਸ਼ਵਰ ਦੇ ਭਵਨ ਲਈ ਰਾਜਾ ਅਤੇ ਉਸ ਦੇ ਮੰਤਰੀਆਂ, ਹਾਕਮਾਂ ਅਤੇ ਸਾਰੇ ਇਸਰਾਏਲ ਨੇ ਜੋ ਉੱਥੇ ਹਾਜ਼ਰ ਸਨ ਭੇਟ ਕੀਤੇ ਸਨ, ਮੈਂ ਤੋਲ ਕੇ ਉਨ੍ਹਾਂ ਨੂੰ ਦੇ ਦਿੱਤੇ।
26ਮੈਂ ਉਹਨਾਂ ਨੂੰ 650 ਤੋਲੇ ਚਾਂਦੀ, 100 ਤੋਲੇ ਚਾਂਦੀ ਦੀਆਂ ਵਸਤੂਆਂ, 100 ਤੋਲੇ ਸੋਨਾ,
27ਨਾਲੇ ਸੋਨੇ ਦੇ 20 ਕਟੋਰਦਾਨ, ਅੱਠ ਕਿੱਲੋ ਦੇ ਸਨ ਅਤੇ ਚਮਕਦੇ ਖ਼ਾਲਸ ਪਿੱਤਲ ਦੇ ਦੋ ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ, ਤੋਲ ਕੇ ਦਿੱਤੇ।
28ਮੈਂ ਉਹਨਾਂ ਨੂੰ ਕਿਹਾ, “ਤੁਸੀਂ ਅਤੇ ਇਹ ਵਸਤੂਆਂ ਵੀ ਯਾਹਵੇਹ ਨੂੰ ਅਰਪਣ ਕੀਤੀਆਂ ਗਈਆਂ ਹਨ। ਚਾਂਦੀ ਅਤੇ ਸੋਨਾ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਲਈ ਇੱਕ ਸੁਤੰਤਰ ਭੇਟ ਹੈ।