ਏਜ਼ਰਾ 8

ਨਾਲੇ ਸੋਨੇ ਦੇ 20 ਕਟੋਰਦਾਨ, ਅੱਠ ਕਿੱਲੋ ਦੇ ਸਨ ਅਤੇ ਚਮਕਦੇ ਖ਼ਾਲਸ ਪਿੱਤਲ ਦੇ ਦੋ ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ, ਤੋਲ ਕੇ ਦਿੱਤੇ।

Ezra 8:27 (UKJV) Also twenty basons of gold, of a thousand drams; and two vessels of fine copper, precious as gold.

25ਅਤੇ ਉਨ੍ਹਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਜੋ ਪਰਮੇਸ਼ਵਰ ਦੇ ਭਵਨ ਲਈ ਰਾਜਾ ਅਤੇ ਉਸ ਦੇ ਮੰਤਰੀਆਂ, ਹਾਕਮਾਂ ਅਤੇ ਸਾਰੇ ਇਸਰਾਏਲ ਨੇ ਜੋ ਉੱਥੇ ਹਾਜ਼ਰ ਸਨ ਭੇਟ ਕੀਤੇ ਸਨ, ਮੈਂ ਤੋਲ ਕੇ ਉਨ੍ਹਾਂ ਨੂੰ ਦੇ ਦਿੱਤੇ।

26ਮੈਂ ਉਹਨਾਂ ਨੂੰ 650 ਤੋਲੇ ਚਾਂਦੀ, 100 ਤੋਲੇ ਚਾਂਦੀ ਦੀਆਂ ਵਸਤੂਆਂ, 100 ਤੋਲੇ ਸੋਨਾ,

27ਨਾਲੇ ਸੋਨੇ ਦੇ 20 ਕਟੋਰਦਾਨ, ਅੱਠ ਕਿੱਲੋ ਦੇ ਸਨ ਅਤੇ ਚਮਕਦੇ ਖ਼ਾਲਸ ਪਿੱਤਲ ਦੇ ਦੋ ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ, ਤੋਲ ਕੇ ਦਿੱਤੇ।

28ਮੈਂ ਉਹਨਾਂ ਨੂੰ ਕਿਹਾ, “ਤੁਸੀਂ ਅਤੇ ਇਹ ਵਸਤੂਆਂ ਵੀ ਯਾਹਵੇਹ ਨੂੰ ਅਰਪਣ ਕੀਤੀਆਂ ਗਈਆਂ ਹਨ। ਚਾਂਦੀ ਅਤੇ ਸੋਨਾ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਲਈ ਇੱਕ ਸੁਤੰਤਰ ਭੇਟ ਹੈ।

29ਜਦੋਂ ਤੱਕ ਤੁਸੀਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਦੇ ਕੋਠੜੀਆਂ ਵਿੱਚ ਪ੍ਰਧਾਨ ਜਾਜਕਾਂ, ਲੇਵੀਆਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਦੇ ਸਾਹਮਣੇ ਨਹੀਂ ਤੋਲਦੇ ਤਦ ਤੱਕ ਉਹਨਾਂ ਦੀ ਸਾਵਧਾਨੀ ਨਾਲ ਰਾਖੀ ਕਰੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.