26ਮੈਂ ਉਹਨਾਂ ਨੂੰ 650 ਤੋਲੇ ਚਾਂਦੀ, 100 ਤੋਲੇ ਚਾਂਦੀ ਦੀਆਂ ਵਸਤੂਆਂ, 100 ਤੋਲੇ ਸੋਨਾ,
27ਨਾਲੇ ਸੋਨੇ ਦੇ 20 ਕਟੋਰਦਾਨ, ਅੱਠ ਕਿੱਲੋ ਦੇ ਸਨ ਅਤੇ ਚਮਕਦੇ ਖ਼ਾਲਸ ਪਿੱਤਲ ਦੇ ਦੋ ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ, ਤੋਲ ਕੇ ਦਿੱਤੇ।
28ਮੈਂ ਉਹਨਾਂ ਨੂੰ ਕਿਹਾ, “ਤੁਸੀਂ ਅਤੇ ਇਹ ਵਸਤੂਆਂ ਵੀ ਯਾਹਵੇਹ ਨੂੰ ਅਰਪਣ ਕੀਤੀਆਂ ਗਈਆਂ ਹਨ। ਚਾਂਦੀ ਅਤੇ ਸੋਨਾ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਲਈ ਇੱਕ ਸੁਤੰਤਰ ਭੇਟ ਹੈ।
29ਜਦੋਂ ਤੱਕ ਤੁਸੀਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਦੇ ਕੋਠੜੀਆਂ ਵਿੱਚ ਪ੍ਰਧਾਨ ਜਾਜਕਾਂ, ਲੇਵੀਆਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਦੇ ਸਾਹਮਣੇ ਨਹੀਂ ਤੋਲਦੇ ਤਦ ਤੱਕ ਉਹਨਾਂ ਦੀ ਸਾਵਧਾਨੀ ਨਾਲ ਰਾਖੀ ਕਰੋ।”
30ਤਦ ਜਾਜਕਾਂ ਅਤੇ ਲੇਵੀਆਂ ਨੇ ਉਹ ਚਾਂਦੀ, ਸੋਨਾ ਅਤੇ ਪਵਿੱਤਰ ਵਸਤੂਆਂ ਜੋ ਯੇਰੂਸ਼ਲੇਮ ਵਿੱਚ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਲਿਜਾਣ ਲਈ ਤੋਲੀਆਂ ਗਈਆਂ ਸਨ ਪ੍ਰਾਪਤ ਕੀਤੀਆਂ।