27ਸੀਯੋਨ ਨਿਆਉਂ ਨਾਲ ਛੁਡਾਇਆ ਜਾਵੇਗਾ, ਉਹ ਦੇ ਪਛਤਾਏ ਧਰਮ ਨਾਲ।
28ਪਰ ਅਪਰਾਧੀਆਂ ਅਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ, ਅਤੇ ਯਾਹਵੇਹ ਨੂੰ ਤਿਆਗਣ ਵਾਲੇ ਮੁੱਕ ਜਾਣਗੇ।
29“ਤੁਸੀਂ ਉਨ੍ਹਾਂ ਪਵਿੱਤਰ ਬਲੂਤਾਂ ਦੇ ਕਾਰਨ ਸ਼ਰਮਿੰਦੇ ਹੋਵੋਂਗੇ ਜਿਨ੍ਹਾਂ ਵਿੱਚ ਤੁਸੀਂ ਪ੍ਰਸੰਨ ਹੋਏ; ਤੁਸੀਂ ਆਪਣੇ ਚੁਣੇ ਹੋਏ ਬਾਗਾਂ ਦੇ ਕਾਰਨ ਬਦਨਾਮ ਹੋਵੋਗੇ।
30ਤੁਸੀਂ ਬਲੂਤ ਵਰਗੇ ਹੋਵੋਂਗੇ ਜਿਸ ਦੇ ਪੱਤੇ ਕੁਮਲਾ ਗਏ ਹਨ, ਪਾਣੀ ਤੋਂ ਬਿਨਾਂ ਬਾਗ ਵਰਗੇ ਹੋਵੋਗੇ।
31ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ। ਉਹ ਦੋਵੇਂ ਇਕੱਠੇ ਸੜਨਗੇ, ਅੱਗ ਬੁਝਾਉਣ ਵਾਲਾ ਕੋਈ ਨਹੀਂ ਹੈ।”