ਅੱਯੋਬ 13

ਕਾਸ਼ ਤੁਸੀਂ ਬਿਲਕੁਲ ਚੁੱਪ ਹੋ ਜਾਂਦੇ! ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ।

Job 13:5 (UKJV) O that all of you would altogether hold your peace! and it should be your wisdom.

3ਪਰ ਮੈਂ ਸਰਵਸ਼ਕਤੀਮਾਨ ਨਾਲ ਗੱਲ ਕਰਨਾ ਚਾਹੁੰਦਾ ਹਾਂ ਅਤੇ ਪਰਮੇਸ਼ਵਰ ਨਾਲ ਆਪਣੇ ਬਾਰੇ ਬਹਿਸ ਕਰਨਾ ਚਾਹੁੰਦਾ ਹਾਂ।

4ਹਾਲਾਂਕਿ, ਤੁਸੀਂ ਮੈਨੂੰ ਝੂਠ ਨਾਲ ਦਾਗ ਦਿੰਦੇ ਹੋ; ਤੁਸੀਂ ਸਾਰੇ ਦੇ ਸਾਰੇ, ਨਿਕੰਮੇ ਹਕੀਮ ਹੋ!

5ਕਾਸ਼ ਤੁਸੀਂ ਬਿਲਕੁਲ ਚੁੱਪ ਹੋ ਜਾਂਦੇ! ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ।

6ਹੁਣ ਮੇਰੀ ਦਲੀਲ ਸੁਣੋ; ਮੇਰੇ ਬੁੱਲ੍ਹਾਂ ਦੀਆਂ ਬੇਨਤੀਆਂ ਸੁਣੋ।

7ਕੀ ਤੁਸੀਂ ਪਰਮੇਸ਼ਵਰ ਦੇ ਲਈ ਬੁਰਾਈ ਦੀਆ ਗੱਲਾਂ ਬੋਲੋਗੇ? ਕੀ ਤੁਸੀਂ ਉਹ ਦੇ ਲਈ ਛਲ ਬੋਲੋਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.