ਅੱਯੋਬ 13

ਪਰ ਮੈਂ ਸਰਵਸ਼ਕਤੀਮਾਨ ਨਾਲ ਗੱਲ ਕਰਨਾ ਚਾਹੁੰਦਾ ਹਾਂ ਅਤੇ ਪਰਮੇਸ਼ਵਰ ਨਾਲ ਆਪਣੇ ਬਾਰੇ ਬਹਿਸ ਕਰਨਾ ਚਾਹੁੰਦਾ ਹਾਂ।

Job 13:3 (UKJV) Surely I would speak to the Almighty, and I desire to reason with God.

1“ਮੇਰੀਆਂ ਅੱਖਾਂ ਨੇ ਇਹ ਸਭ ਦੇਖਿਆ ਹੈ, ਮੇਰੇ ਕੰਨਾਂ ਨੇ ਸੁਣਿਆ ਅਤੇ ਸਮਝਿਆ ਹੈ।

2ਜੋ ਤੁਸੀਂ ਜਾਣਦੇ ਹੋ, ਮੈਂ ਵੀ ਜਾਣਦਾ ਹਾਂ; ਮੈਂ ਤੁਹਾਡੇ ਨਾਲੋਂ ਨੀਵਾਂ ਨਹੀਂ ਹਾਂ।

3ਪਰ ਮੈਂ ਸਰਵਸ਼ਕਤੀਮਾਨ ਨਾਲ ਗੱਲ ਕਰਨਾ ਚਾਹੁੰਦਾ ਹਾਂ ਅਤੇ ਪਰਮੇਸ਼ਵਰ ਨਾਲ ਆਪਣੇ ਬਾਰੇ ਬਹਿਸ ਕਰਨਾ ਚਾਹੁੰਦਾ ਹਾਂ।

4ਹਾਲਾਂਕਿ, ਤੁਸੀਂ ਮੈਨੂੰ ਝੂਠ ਨਾਲ ਦਾਗ ਦਿੰਦੇ ਹੋ; ਤੁਸੀਂ ਸਾਰੇ ਦੇ ਸਾਰੇ, ਨਿਕੰਮੇ ਹਕੀਮ ਹੋ!

5ਕਾਸ਼ ਤੁਸੀਂ ਬਿਲਕੁਲ ਚੁੱਪ ਹੋ ਜਾਂਦੇ! ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.