ਅੱਯੋਬ 14

“ਘੱਟੋ-ਘੱਟ ਇੱਕ ਦਰਖਤ ਲਈ ਉਮੀਦ ਹੈ: ਜੇ ਇਹ ਵੱਢਿਆ ਜਾਵੇ, ਤਾਂ ਇਹ ਦੁਬਾਰਾ ਉੱਗੇਗਾ, ਅਤੇ ਇਸ ਦੀਆਂ ਨਵੀਆਂ ਟਹਿਣੀਆਂ ਨਵੇਂ ਸਿਰਿਓ ਹੋਣਗੀਆਂ।

Job 14:7 (UKJV) For there is hope of a tree, if it be cut down, that it will sprout again, and that the tender branch thereof will not cease.

5ਇੱਕ ਵਿਅਕਤੀ ਦੇ ਦਿਨ ਨਿਰਧਾਰਤ ਕੀਤੇ ਜਾਂਦੇ ਹਨ; ਅਤੇ ਉਸ ਦੇ ਮਹੀਨਿਆਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਸੀਮਾਵਾਂ ਨਿਰਧਾਰਤ ਕੀਤੀਆਂ ਹਨ ਜੋ ਉਹ ਪਾਰ ਨਹੀਂ ਕਰ ਸਕਦਾ।

6ਇਸ ਲਈ ਉਸ ਤੋਂ ਨਜ਼ਰ ਦੂਰ ਕਰ ਲੈ ਅਤੇ ਉਸ ਨੂੰ ਇਕੱਲੇ ਰਹਿਣ ਦਿਓ, ਜਦ ਤੱਕ ਉਹ ਮਜ਼ਦੂਰ ਵਾਂਗ ਆਪਣਾ ਸਮਾਂ ਪੂਰਾ ਨਾ ਕਰ ਲਵੇ।

7“ਘੱਟੋ-ਘੱਟ ਇੱਕ ਦਰਖਤ ਲਈ ਉਮੀਦ ਹੈ: ਜੇ ਇਹ ਵੱਢਿਆ ਜਾਵੇ, ਤਾਂ ਇਹ ਦੁਬਾਰਾ ਉੱਗੇਗਾ, ਅਤੇ ਇਸ ਦੀਆਂ ਨਵੀਆਂ ਟਹਿਣੀਆਂ ਨਵੇਂ ਸਿਰਿਓ ਹੋਣਗੀਆਂ।

8ਉਹ ਦੀਆਂ ਜੜ੍ਹਾਂ ਜ਼ਮੀਨ ਵਿੱਚ ਬੁੱਢੀਆਂ ਹੋ ਜਾਣ ਅਤੇ ਉਹ ਦਾ ਟੁੰਡ ਮਿੱਟੀ ਵਿੱਚ ਮਰ ਜਾਵੇ,

9ਫਿਰ ਵੀ ਪਾਣੀ ਦੀ ਖੁਸ਼ਬੂ ਨਾਲ ਇਹ ਉਗੇਗਾ ਅਤੇ ਬੂਟੇ ਵਾਂਗ ਟਹਿਣੀਆਂ ਪਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.