1ਤਦ ਏਲੀਫਾਜ਼ ਤੇਮਾਨੀ ਨੇ ਉੱਤਰ ਦਿੱਤਾ:
2“ਕੀ ਕੋਈ ਬੁੱਧੀਮਾਨ ਵਿਅਕਤੀ ਖਾਲੀ ਵਿਚਾਰਾਂ ਨਾਲ ਜਵਾਬ ਦੇਵੇਗਾ ਜਾਂ ਗਰਮ ਪੂਰਬੀ ਹਵਾ ਨਾਲ ਆਪਣਾ ਢਿੱਡ ਭਰੇਗਾ?
3ਕੀ ਉਹ ਬੇਕਾਰ ਸ਼ਬਦਾਂ ਨਾਲ ਬਹਿਸ ਕਰਨਗੇ, ਉਹਨਾਂ ਭਾਸ਼ਣਾਂ ਨਾਲ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ?
4ਪਰ ਤੁਸੀਂ ਧਰਮ ਨੂੰ ਵੀ ਕਮਜ਼ੋਰ ਕਰਦੇ ਹੋ ਅਤੇ ਪਰਮੇਸ਼ਵਰ ਦੀ ਭਗਤੀ ਵਿੱਚ ਰੁਕਾਵਟ ਪਾਉਂਦੇ ਹੋ।