6ਤੇਰਾ ਆਪਣਾ ਮੂੰਹ ਤੈਨੂੰ ਨਿੰਦਦਾ ਹੈ, ਨਾ ਕਿ ਮੇਰਾ; ਤੇਰੇ ਆਪਣੇ ਬੁੱਲ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।
7“ਕੀ ਪਹਿਲਾਂ ਮਨੁੱਖ ਤੂੰ ਹੀ ਜੰਮਿਆ ਹੈ? ਕੀ ਪਹਾੜਾਂ ਤੋਂ ਪਹਿਲਾ ਤੂੰ ਪੈਦਾ ਹੋਇਆ?
8ਕੀ ਤੂੰ ਪਰਮੇਸ਼ਵਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈ? ਕੀ ਤੂੰ ਬੁੱਧੀ ਦਾ ਠੇਕਾ ਲਿਆ ਹੈ?
9ਤੂੰ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ? ਤੇਰੇ ਕੋਲ ਕਿਹੜੀ ਸੂਝ ਹੈ ਜੋ ਸਾਡੇ ਕੋਲ ਨਹੀਂ ਹੈ?
10ਸਫੇਦ ਵਾਲਾਂ ਵਾਲੇ ਅਤੇ ਬਜ਼ੁਰਗ ਸਾਡੇ ਪਾਸੇ ਹਨ, ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।