1ਮੇਰੀ ਆਤਮਾ ਟੁੱਟ ਗਈ ਹੈ, ਮੇਰੇ ਦਿਨ ਘੱਟ ਗਏ ਹਨ, ਕਬਰ ਮੇਰੀ ਉਡੀਕ ਕਰ ਰਹੀ ਹੈ।
2ਯਕੀਨਨ ਮਖੌਲ ਮੈਨੂੰ ਘੇਰਦਾ ਹੈ; ਮੇਰੀ ਨਿਗਾਹ ਉਹਨਾਂ ਦੀ ਦੁਸ਼ਮਣੀ ਉੱਤੇ ਟਿਕੀ ਹੋਈ ਹੈ।
3“ਹੇ ਪਰਮੇਸ਼ਵਰ, ਤੂੰ ਹੀ ਮੇਰੀ ਜ਼ਮਾਨਤ ਕਰ, ਹੋਰ ਕੌਣ ਮੇਰੀ ਸੁਰੱਖਿਆ ਕਰੇਗਾ?
4ਤੂੰ ਉਹਨਾਂ ਦੇ ਮਨਾਂ ਨੂੰ ਸਮਝ ਲਈ ਬੰਦ ਕਰ ਦਿੱਤਾ ਹੈ। ਇਸ ਲਈ ਤੂੰ ਉਹਨਾਂ ਨੂੰ ਜਿੱਤਣ ਨਹੀਂ ਦੇਵੇਗਾ।
5ਜਿਹੜਾ ਆਪਣੇ ਮਿੱਤਰ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹਨਾਂ ਦੇ ਬੱਚਿਆਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਣਗੀਆਂ।