4ਜੇਕਰ ਇਹ ਸੱਚ ਹੈ ਕਿ ਮੈਂ ਕੁਰਾਹੇ ਪੈ ਗਿਆ ਹਾਂ, ਮੇਰੀ ਗਲਤੀ ਹੀ ਮੇਰੀ ਚਿੰਤਾ ਹੈ।
5ਜੇ ਤੁਸੀਂ ਸੱਚ-ਮੁੱਚ ਆਪਣੇ ਆਪ ਨੂੰ ਮੇਰੇ ਨਾਲੋਂ ਉੱਚਾ ਕਰੋਗੇ ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ,
6ਤਦ ਜਾਣ ਲੈ ਕਿ ਪਰਮੇਸ਼ਵਰ ਹੀ ਨੇ ਮੈਨੂੰ ਝੁਕਾਇਆ ਹੈ ਅਤੇ ਮੇਰੇ ਦੁਆਲੇ ਆਪਣਾ ਜਾਲ ਵਿਛਾਇਆ ਹੈ।
7“ਹਾਲਾਂਕਿ ਮੈਂ ਪੁਕਾਰਦਾ ਹਾਂ, ‘ਜ਼ੁਲਮ, ਜ਼ੁਲਮ!’ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ; ਭਾਵੇਂ ਮੈਂ ਮਦਦ ਲਈ ਦੁਹਾਈ ਦਿੰਦਾ ਹਾਂ, ਕੋਈ ਇਨਸਾਫ਼ ਨਹੀਂ ਹੁੰਦਾ।
8ਉਸਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਲੰਘ ਨਹੀਂ ਸਕਦਾ; ਉਸ ਨੇ ਮੇਰੇ ਰਾਹਾਂ ਨੂੰ ਹਨੇਰੇ ਨਾਲ ਢੱਕ ਦਿੱਤਾ ਹੈ।