ਅੱਯੋਬ 19

ਉਸਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਲੰਘ ਨਹੀਂ ਸਕਦਾ; ਉਸ ਨੇ ਮੇਰੇ ਰਾਹਾਂ ਨੂੰ ਹਨੇਰੇ ਨਾਲ ਢੱਕ ਦਿੱਤਾ ਹੈ।

Job 19:8 (UKJV) He has fenced up my way that I cannot pass, and he has set darkness in my paths.

6ਤਦ ਜਾਣ ਲੈ ਕਿ ਪਰਮੇਸ਼ਵਰ ਹੀ ਨੇ ਮੈਨੂੰ ਝੁਕਾਇਆ ਹੈ ਅਤੇ ਮੇਰੇ ਦੁਆਲੇ ਆਪਣਾ ਜਾਲ ਵਿਛਾਇਆ ਹੈ।

7“ਹਾਲਾਂਕਿ ਮੈਂ ਪੁਕਾਰਦਾ ਹਾਂ, ‘ਜ਼ੁਲਮ, ਜ਼ੁਲਮ!’ ਪਰ ਮੈਨੂੰ ਕੋਈ ਜਵਾਬ ਨਹੀਂ ਮਿਲਦਾ; ਭਾਵੇਂ ਮੈਂ ਮਦਦ ਲਈ ਦੁਹਾਈ ਦਿੰਦਾ ਹਾਂ, ਕੋਈ ਇਨਸਾਫ਼ ਨਹੀਂ ਹੁੰਦਾ।

8ਉਸਨੇ ਮੇਰਾ ਰਾਹ ਰੋਕ ਦਿੱਤਾ ਹੈ ਇਸ ਲਈ ਮੈਂ ਲੰਘ ਨਹੀਂ ਸਕਦਾ; ਉਸ ਨੇ ਮੇਰੇ ਰਾਹਾਂ ਨੂੰ ਹਨੇਰੇ ਨਾਲ ਢੱਕ ਦਿੱਤਾ ਹੈ।

9ਉਸ ਨੇ ਮੇਰੀ ਇੱਜ਼ਤ ਖੋਹ ਲਈ ਹੈ ਅਤੇ ਮੇਰੇ ਸਿਰ ਤੋਂ ਤਾਜ ਉਤਾਰ ਦਿੱਤਾ ਹੈ।

10ਉਹ ਮੈਨੂੰ ਹਰ ਪਾਸਿਓਂ ਢਾਹ ਦਿੰਦਾ ਹੈ ਜਦੋਂ ਤੱਕ ਮੈਂ ਨਹੀਂ ਜਾਂਦਾ; ਉਹ ਮੇਰੀ ਆਸ ਨੂੰ ਰੁੱਖ ਵਾਂਗ ਉਖਾੜ ਸੁੱਟਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.