10ਉਸਦੇ ਬੱਚੇ ਗਰੀਬਾਂ ਤੋਂ ਮਦਦ ਮੰਗਣਗੇ; ਉਹ ਆਪਣੇ ਹੱਥਾਂ ਨਾਲ ਆਪਣਾ ਮਾਲ-ਧਨ ਮੋੜਣਗੇ।
11ਜਵਾਨੀ ਦਾ ਜੋਸ਼ ਜੋ ਉਸ ਦੀਆਂ ਹੱਡੀਆਂ ਨੂੰ ਭਰਦਾ ਹੈ ਪਰ ਉਹ ਉਸਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ।
12“ਭਾਵੇਂ ਬਦੀ ਉਸਦੇ ਮੂੰਹ ਵਿੱਚ ਮਿੱਠੀ ਹੁੰਦੀ ਹੈ ਅਤੇ ਉਹ ਇਸਨੂੰ ਆਪਣੀ ਜੀਭ ਦੇ ਹੇਠਾਂ ਲੁਕਾਉਂਦਾ ਹੈ,
13ਭਾਵੇਂ ਉਹ ਉਸਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਇਸਨੂੰ ਆਪਣੇ ਮੂੰਹ ਵਿੱਚ ਦਬਾ ਰੱਖੇ,
14ਪਰ ਉਸਦਾ ਭੋਜਨ ਉਸਦੇ ਪੇਟ ਵਿੱਚ ਖੱਟਾ ਹੋ ਜਾਵੇਗਾ। ਇਹ ਉਸਦੇ ਅੰਦਰ ਸੱਪਾਂ ਦਾ ਜ਼ਹਿਰ ਬਣ ਜਾਵੇਗਾ।