12“ਭਾਵੇਂ ਬਦੀ ਉਸਦੇ ਮੂੰਹ ਵਿੱਚ ਮਿੱਠੀ ਹੁੰਦੀ ਹੈ ਅਤੇ ਉਹ ਇਸਨੂੰ ਆਪਣੀ ਜੀਭ ਦੇ ਹੇਠਾਂ ਲੁਕਾਉਂਦਾ ਹੈ,
13ਭਾਵੇਂ ਉਹ ਉਸਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਇਸਨੂੰ ਆਪਣੇ ਮੂੰਹ ਵਿੱਚ ਦਬਾ ਰੱਖੇ,
14ਪਰ ਉਸਦਾ ਭੋਜਨ ਉਸਦੇ ਪੇਟ ਵਿੱਚ ਖੱਟਾ ਹੋ ਜਾਵੇਗਾ। ਇਹ ਉਸਦੇ ਅੰਦਰ ਸੱਪਾਂ ਦਾ ਜ਼ਹਿਰ ਬਣ ਜਾਵੇਗਾ।
15ਉਹ ਉਸ ਧਨ ਨੂੰ ਉਗਲ ਦੇਵੇਗਾ ਜਿਸਨੂੰ ਉਸਨੇ ਨਿਗਲਿਆ ਸੀ; ਪਰਮੇਸ਼ਵਰ ਉਸਨੂੰ ਉਸਦੇ ਢਿੱਡ ਵਿੱਚੋਂ ਕੱਢ ਲਿਆਵੇਗਾ।
16ਉਹ ਸੱਪਾਂ ਦਾ ਜ਼ਹਿਰ ਚੂਸੇਗਾ; ਸੱਪ ਦਾ ਡੰਗ ਉਸਨੂੰ ਮਾਰ ਸੁੱਟੇਗਾ।