ਅੱਯੋਬ 20

ਉਹ ਉਸ ਧਨ ਨੂੰ ਉਗਲ ਦੇਵੇਗਾ ਜਿਸਨੂੰ ਉਸਨੇ ਨਿਗਲਿਆ ਸੀ; ਪਰਮੇਸ਼ਵਰ ਉਸਨੂੰ ਉਸਦੇ ਢਿੱਡ ਵਿੱਚੋਂ ਕੱਢ ਲਿਆਵੇਗਾ।

Job 20:15 (UKJV) He has swallowed down riches, and he shall vomit them up again: God shall cast them out of his belly.

13ਭਾਵੇਂ ਉਹ ਉਸਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਇਸਨੂੰ ਆਪਣੇ ਮੂੰਹ ਵਿੱਚ ਦਬਾ ਰੱਖੇ,

14ਪਰ ਉਸਦਾ ਭੋਜਨ ਉਸਦੇ ਪੇਟ ਵਿੱਚ ਖੱਟਾ ਹੋ ਜਾਵੇਗਾ। ਇਹ ਉਸਦੇ ਅੰਦਰ ਸੱਪਾਂ ਦਾ ਜ਼ਹਿਰ ਬਣ ਜਾਵੇਗਾ।

15ਉਹ ਉਸ ਧਨ ਨੂੰ ਉਗਲ ਦੇਵੇਗਾ ਜਿਸਨੂੰ ਉਸਨੇ ਨਿਗਲਿਆ ਸੀ; ਪਰਮੇਸ਼ਵਰ ਉਸਨੂੰ ਉਸਦੇ ਢਿੱਡ ਵਿੱਚੋਂ ਕੱਢ ਲਿਆਵੇਗਾ।

16ਉਹ ਸੱਪਾਂ ਦਾ ਜ਼ਹਿਰ ਚੂਸੇਗਾ; ਸੱਪ ਦਾ ਡੰਗ ਉਸਨੂੰ ਮਾਰ ਸੁੱਟੇਗਾ।

17ਉਹ ਨਦੀਆਂ ਦਾ ਆਨੰਦ ਨਹੀਂ ਮਾਣੇਗਾ, ਸ਼ਹਿਦ ਅਤੇ ਮਲਾਈ ਨਾਲ ਵਗਦੀਆਂ ਨਦੀਆਂ ਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.