ਅੱਯੋਬ 20

ਸਵਰਗ ਉਸ ਦੇ ਦੋਸ਼ ਨੂੰ ਪ੍ਰਗਟ ਕਰੇਗਾ; ਧਰਤੀ ਉਸ ਦੇ ਵਿਰੁੱਧ ਉੱਠੇਗੀ।

Job 20:27 (UKJV) The heaven shall reveal his iniquity; and the earth shall rise up against him.

25ਉਹ ਇਸਨੂੰ ਆਪਣੀ ਪਿੱਠ ਵਿੱਚੋਂ ਬਾਹਰ ਕੱਢਦਾ ਹੈ, ਉਸਦੇ ਜਿਗਰ ਵਿੱਚੋਂ ਚਮਕਦਾ ਬਿੰਦੂ ਹੈ। ਉਸ ਉੱਤੇ ਦਹਿਸ਼ਤ ਆ ਜਾਵੇਗੀ।

26ਪੂਰਾ ਹਨੇਰਾ ਉਸਦੇ ਖਜ਼ਾਨਿਆਂ ਦੀ ਉਡੀਕ ਵਿੱਚ ਹੈ। ਇੱਕ ਅਧੂਰੀ ਅੱਗ ਉਸ ਨੂੰ ਭਸਮ ਕਰ ਦੇਵੇਗੀ ਅਤੇ ਜੋ ਕੁਝ ਉਹ ਦੇ ਤੰਬੂ ਵਿੱਚ ਬਚਿਆ ਹੈ ਉਸਨੂੰ ਖਾ ਜਾਵੇਗਾ।

27ਸਵਰਗ ਉਸ ਦੇ ਦੋਸ਼ ਨੂੰ ਪ੍ਰਗਟ ਕਰੇਗਾ; ਧਰਤੀ ਉਸ ਦੇ ਵਿਰੁੱਧ ਉੱਠੇਗੀ।

28ਇੱਕ ਹੜ੍ਹ ਉਸ ਦੇ ਘਰ ਨੂੰ ਵਹਾ ਲੈ ਜਾਵੇਗਾ, ਪਰਮੇਸ਼ਵਰ ਦੇ ਕ੍ਰੋਧ ਵਾਲੇ ਦਿਨ ਉਹ ਰੁੜ੍ਹ ਜਾਵੇਗਾ।

29ਪਰਮੇਸ਼ਵਰ ਵੱਲੋਂ ਦੁਸ਼ਟ ਲੋਕਾਂ ਦਾ ਹਿੱਸਾ ਇਹ ਹੀ ਹੋਵੇਗਾ, ਪਰਮੇਸ਼ਵਰ ਦੁਆਰਾ ਉਹਨਾਂ ਲਈ ਨਿਯੁਕਤ ਕੀਤੀ ਗਈ ਵਿਰਾਸਤ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.