3ਮੈਂ ਇੱਕ ਝਿੜਕ ਸੁਣਦਾ ਹਾਂ ਜੋ ਮੇਰਾ ਨਿਰਾਦਰ ਕਰਦੀ ਹੈ, ਅਤੇ ਮੇਰੀ ਸਮਝ ਮੈਨੂੰ ਜਵਾਬ ਦੇਣ ਲਈ ਪ੍ਰੇਰਿਤ ਕਰਦੀ ਹੈ।
4“ਯਕੀਨਨ ਤੁਸੀਂ ਜਾਣਦੇ ਹੋ ਕਿ ਇਹ ਪੁਰਾਣੇ ਸਮੇਂ ਤੋਂ ਕਿਵੇਂ ਹੈ, ਜਦੋਂ ਤੋਂ ਆਦਮ ਨੂੰ ਧਰਤੀ ਉੱਤੇ ਰੱਖਿਆ ਗਿਆ ਹੈ,
5ਕਿ ਦੁਸ਼ਟ ਦੀ ਖੁਸ਼ੀ ਥੋੜੀ ਹੈ, ਅਧਰਮੀ ਦੀ ਖੁਸ਼ੀ ਇੱਕ ਪਲ ਲਈ ਰਹਿੰਦੀ ਹੈ।
6ਭਾਵੇਂ ਅਧਰਮੀ ਦਾ ਹੰਕਾਰ ਅਕਾਸ਼ ਤੱਕ ਪਹੁੰਚਦਾ ਹੈ ਅਤੇ ਉਹ ਦਾ ਸਿਰ ਬੱਦਲਾਂ ਨੂੰ ਛੂੰਹਦਾਂ ਹੈ,
7ਉਹ ਆਪਣੇ ਆਪ ਕੂੜੇ ਵਾਂਗ ਸਦਾ ਲਈ ਨਾਸ ਹੋ ਜਾਵੇਗਾ। ਜਿਨ੍ਹਾਂ ਨੇ ਉਸ ਨੂੰ ਦੇਖਿਆ ਹੈ ਉਹ ਆਖਣਗੇ, ‘ਉਹ ਕਿੱਥੇ ਹੈ?’