6ਭਾਵੇਂ ਅਧਰਮੀ ਦਾ ਹੰਕਾਰ ਅਕਾਸ਼ ਤੱਕ ਪਹੁੰਚਦਾ ਹੈ ਅਤੇ ਉਹ ਦਾ ਸਿਰ ਬੱਦਲਾਂ ਨੂੰ ਛੂੰਹਦਾਂ ਹੈ,
7ਉਹ ਆਪਣੇ ਆਪ ਕੂੜੇ ਵਾਂਗ ਸਦਾ ਲਈ ਨਾਸ ਹੋ ਜਾਵੇਗਾ। ਜਿਨ੍ਹਾਂ ਨੇ ਉਸ ਨੂੰ ਦੇਖਿਆ ਹੈ ਉਹ ਆਖਣਗੇ, ‘ਉਹ ਕਿੱਥੇ ਹੈ?’
8ਉਹ ਸੁਪਨੇ ਵਾਂਗ ਉੱਡ ਜਾਂਦਾ ਹੈ, ਅਤੇ ਫਿਰ ਨਹੀਂ ਲੱਭਦਾ, ਰਾਤ ਦੇ ਦਰਸ਼ਨ ਵਾਂਗ ਦੂਰ ਹੋ ਜਾਂਦਾ ਹੈ।
9ਜਿਸ ਅੱਖ ਨੇ ਉਸਨੂੰ ਵੇਖਿਆ ਉਹ ਉਸਨੂੰ ਦੁਬਾਰਾ ਨਹੀਂ ਦੇਖ ਸਕੇਗੀ। ਉਸਦੀ ਜਗ੍ਹਾ ਉਸਨੂੰ ਹੋਰ ਨਹੀਂ ਵੇਖੇਗੀ।
10ਉਸਦੇ ਬੱਚੇ ਗਰੀਬਾਂ ਤੋਂ ਮਦਦ ਮੰਗਣਗੇ; ਉਹ ਆਪਣੇ ਹੱਥਾਂ ਨਾਲ ਆਪਣਾ ਮਾਲ-ਧਨ ਮੋੜਣਗੇ।