ਅੱਯੋਬ 21

“ਕੀ ਮੇਰੀ ਸ਼ਿਕਾਇਤ ਕਿਸੇ ਮਨੁੱਖ ਨੂੰ ਹੈ? ਮੈਨੂੰ ਬੇਸਬਰ ਕਿਉਂ ਨਹੀਂ ਹੋਣਾ ਚਾਹੀਦਾ?

Job 21:4 (UKJV) As for me, is my complaint to man? and if it were so, why should not my spirit be troubled?

2“ਮੇਰੀਆਂ ਗੱਲਾਂ ਧਿਆਨ ਨਾਲ ਸੁਣੋ; ਜਿਸ ਨਾਲ ਤੁਹਾਨੂੰ ਤਸੱਲੀ ਹੋਵੇ ਜੋ ਤੁਸੀਂ ਮੈਨੂੰ ਦਿੰਦੇ ਹੋ।

3ਮੈਨੂੰ ਸਹਿਣ ਕਰੋ, ਤਾਂ ਜੋ ਮੈਂ ਬੋਲਾ, ਅਤੇ ਮੇਰੇ ਬੋਲਣ ਤੋਂ ਬਾਅਦ, ਮਜ਼ਾਕ ਉਡਾਓ।

4“ਕੀ ਮੇਰੀ ਸ਼ਿਕਾਇਤ ਕਿਸੇ ਮਨੁੱਖ ਨੂੰ ਹੈ? ਮੈਨੂੰ ਬੇਸਬਰ ਕਿਉਂ ਨਹੀਂ ਹੋਣਾ ਚਾਹੀਦਾ?

5ਮੇਰੇ ਵੱਲ ਦੇਖੋ ਅਤੇ ਘਬਰਾਓ; ਆਪਣੇ ਮੂੰਹ ਉੱਤੇ ਆਪਣਾ ਹੱਥ ਰੱਖੋ।

6ਜਦੋਂ ਮੈਂ ਇਸ ਬਾਰੇ ਸੋਚਦਾ ਹਾਂ, ਮੈਂ ਘਬਰਾ ਜਾਂਦਾ ਹਾਂ; ਕੰਬਣੀ ਮੇਰੇ ਸਰੀਰ ਨੂੰ ਫੜ ਲੈਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.