14ਸੰਘਣੇ ਬੱਦਲਾਂ ਨੇ ਉਸ ਨੂੰ ਢੱਕ ਲਿਆ ਹੈ, ਇਸ ਲਈ ਉਹ ਸਾਨੂੰ ਨਹੀਂ ਦੇਖਦਾ ਜਦੋਂ ਉਹ ਅਕਾਸ਼ ਵਿੱਚ ਘੁੰਮਦਾ ਹੈ।’
15ਕੀ ਤੂੰ ਪੁਰਾਣੇ ਰਾਹ ਉੱਤੇ ਚੱਲੋਗਾ ਜਿਸਨੂੰ ਦੁਸ਼ਟ ਤੁਰਦੇ ਹਨ?
16ਉਹ ਆਪਣੇ ਸਮੇਂ ਤੋਂ ਪਹਿਲਾਂ ਹੀ ਵਹਿ ਗਏ, ਉਹਨਾਂ ਦੀ ਨੀਂਹ ਹੜ੍ਹ ਨਾਲ ਵਹਿ ਗਈ।
17ਉਹਨਾਂ ਨੇ ਪਰਮੇਸ਼ਵਰ ਨੂੰ ਕਿਹਾ, ‘ਸਾਨੂੰ ਇਕੱਲਾ ਛੱਡ ਦੇ! ਸਰਵਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ?’
18ਫਿਰ ਵੀ ਇਹ ਉਹ ਸੀ ਜਿਸ ਨੇ ਉਹਨਾਂ ਦੇ ਘਰਾਂ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੱਤਾ, ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।